ਆਕਲੈਂਡ (ਹਰਪ੍ਰੀਤ ਸਿੰਘ) - 16 ਮਈ ਤੋਂ ਆਕਲੈਂਡ ਵਾਸੀ ਪਾਣੀ ਨੂੰ ਖੁੱਲ ਕੇ ਵਰਤਣ ਸਬੰਧੀ ਬਹੁਤ ਹੀ ਤੰਗੀ ਮਹਿਸੂਸ ਕਰ ਰਹੇ ਸਨ, ਕਿਉਂਕਿ ਘਰਾਂ ਦੇ ਬਾਹਰ ਕਾਰਾਂ ਆਦਿ ਧੋਣ, ਸਾਫ-ਸਫਾਈ ਨੂੰ ਲੈਕੇ ਪਾਣੀ ਦੀ ਵਰਤੋਂ 'ਤੇ ਸਖਤ ਰੋਕ ਸੀ। ਪਰ ਵਾਟਰਕੇਅਰ ਨੇ ਅੱਜ ਜਾਣਕਾਰੀ ਜਾਰੀ ਕੀਤੀ ਹੈ ਕਿ ਪਾਣੀ ਨੂੰ ਲੈਕੇ ਹਾਲਾਤ ਅੱਗੇ ਨਾਲੋਂ ਸੁਧਰੇ ਹਨ, ਬਾਰਿਸ਼ ਕਰਕੇ ਡੈਮਾਂ ਵਿੱਚ ਪਾਣੀ ਵਧੇਗਾ ਤੇ ਇਸੇ ਲਈ ਹੁਣ 14 ਦਸੰਬਰ ਤੋਂ ਆਕਲੈਂਡ ਵਾਸੀ ਘਰਾਂ ਤੋਂ ਬਾਹਰ ਪਾਣੀ ਦੀ ਵਰਤੋਂ ਕਰ ਸਕਣਗੇ।
ਵਾਟਰਕੇਅਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਵਧੀਆ ਬਾਰਿਸ਼ ਹੋਏਗੀ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਦੱਸਦੀਏ ਕਿ 16 ਮਈ ਤੋਂ ਲਾਏ ਇਸ ਬੈਨ ਕਰਕੇ ਲਗਭਗ 1.7 ਮਿਲੀਅਨ ਆਕਲੈਂਡ ਵਾਸੀ ਬੁਰੀ ਤਰ੍ਹਾਂ ਪ੍ਰਭਾਵਿਤ ਸਨ।