ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਉਨ੍ਹਾਂ ਦੀ ਚੰਗੀ ਕਾਰਗੁਜਾਰੀ ਲਈ ਇੱਕ ਹੋਰ ਸਨਮਾਨ ਲਈ ਨਾਮਜੱਦ ਕੀਤਾ ਗਿਆ ਹੈ, ਇਸ ਵਾਰ ਦੁਨੀਆਂ ਭਰ ਵਿੱਚ ਮਸ਼ਹੂਰ ਟਾਈਮ ਮੈਗਜੀਨ ਨੇ ਉਨ੍ਹਾਂ ਨੂੰ ਪਰਸਨ ਆਫ ਦ ਈਯਰ ਲਈ ਨਾਮਜੱਦ ਕੀਤਾ ਹੈ।
ਇਹ ਟਾਈਟਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੀਆਂ ਕੀਤੀਆਂ ਸਦਕਾ ਸਾਲ ਭਰ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੇ ਹਨ। ਜੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਸ ਸਨਮਾਨ ਨੂੰ ਜਿੱਤਦੇ ਹਨ ਤਾਂ ਉਨ੍ਹਾਂ ਦੀ ਫੋਟੋ ਮੈਗਜੀਨ ਦੇ ਖਾਸ ਸਲਾਨਾ ਇਸ਼ੂ ਦੇ ਪਹਿਲੇ ਪੰਨੇ 'ਤੇ ਲਾਈ ਜਾਏਗੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੋਰੋਨਾ ਦੌਰਾਨ ਉਨ੍ਹਾਂ ਵਲੋਂ ਦਿਖਾਈ ਕਾਰਗੁਜਾਰੀ ਲਈ ਇਸ ਸਨਮਾਨ ਲਈ ਨਾਮਜੱਦ ਕੀਤਾ ਗਿਆ ਹੈ।