ਆਕਲੈਂਡ (ਹਰਪ੍ਰੀਤ ਸਿੰਘ) - ਨਿਊਪਲਾਈਮਾਉਥ ਦੇ ਰਹਿਣ ਵਾਲਾ ਜੋੜਾ ਐਵਲੀਨ ਹੋਵੇਨ (89) ਤੇ ਐਸ਼ (88), ਲਗਭਗ ਜਿੰਦਗੀ ਦੇ 64 ਸਾਲ ਇੱਕਠੇ ਰਹੇ ਤੇ ਸਾਰੀ ਉਮਰ ਹੀ ਇਲਾਕੇ ਵਿੱਚ ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਰਹੇ ਤੇ ਉਨ੍ਹਾਂ ਦਾ ਪਿਆਰ ਵੀ ਸੱਚਾ ਹੀ ਕਿਹਾ ਜਾ ਸਕਦਾ ਹੈ ਜੋ ਦੋਨਾਂ ਨੂੰ ਮੌਤ ਵੀ ਇੱਕ ਦੂਜੇ ਤੋਂ ਸਿਰਫ 5 ਦਿਨ ਬਾਅਦ ਆਈ। ਬਜੁਰਗ ਦੀ ਮੌਤ ਜਿੱਥੇ ਬੀਤੀ 16 ਨਵੰਬਰ ਨੂੰ ਹੋਈ ਸੀ, ਉੱਥੇ ਹੀ ਬਜੁਰਗ ਮਹਿਲਾ ਦੀ ਮੌਤ ਉਨ੍ਹਾਂ ਦੀ ਮੌਤ ਦੇ 5 ਦਿਨ ਬਾਅਦ 21 ਨਵੰਬਰ ਨੂੰ ਹੋਈ ਦੱਸੀ ਜਾ ਰਹੀ ਹੈ।
ਆਪਣੇ ਮਗਰ ਇਹ ਬਜੁਰਗ ਜੋੜਾ 3 ਧੀਆਂ-ਪੁੱਤ, ਕਈ ਪੋਤੇ-ਪੋਤੀਆਂ ਛੱਡ ਗਿਆ ਹੈ।