ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਤ ਜਿਨ੍ਹਾਂ 2000 ਪੈਸੇਫਿਕ ਤੋਂ ਆਉਣ ਵਾਲੇ ਪ੍ਰਵਾਸੀ ਕਰਮਚਾਰੀਆਂ ਨੂੰ ਇਜਾਜਤ ਦਿੱਤੀ ਗਈ ਹੈ, ਉਨ੍ਹਾਂ ਦੇ ਸਬੰਧ ਵਿੱਚ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਈਸੋਲੇਸ਼ਨ ਦੌਰਾਨ ਲਿਵਿੰਗ ਵੇਜ ਲਾਜਮੀ ਤੌਰ 'ਤੇ ਦਿੱਤੀ ਜਾਏਗੀ, ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਆਈਸੋਲੇਸ਼ਨ ਦਾ ਖਰਚਾ ਵੀ ਖੇਤੀਬਾੜੀ ਕਾਰੋਬਾਰੀ ਆਪਣੀਆਂ ਜੇਬਾਂ ਚੋਂ ਦੇਣਗੇ।
ਦੱਸਦੀਏ ਕਿ ਹਰ ਸਾਲ 15 ਹਜਾਰ ਦੇ ਕਰੀਬ ਅਜਿਹੇ ਆਰਜੀ ਪ੍ਰਵਾਸੀ ਕਰਮਚਾਰੀ ਭਾਰਤ, ਚੀਨ ਸਮੇਤ ਹੋਰਾਂ ਕਈ ਦੇਸ਼ਾਂ ਤੋਂ ਨਿਊਜੀਲੈਂਡ ਆਉਂਦੇ ਹਨ, ਪਰ ਇਸ ਸਾਲ ਕੋਰੋਨਾ ਦੀਆਂ ਸਖਤਾਈਆਂ ਕਰਕੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਲਈ ਨਿਊਜੀਲ਼ੈਂਡ ਸਰਕਾਰ ਨੇ ਬਾਰਡਰ ਬੰਦ ਕੀਤੇ ਹੋਏ ਹਨ।