ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਪਾਕਿਸਤਾਨੀ ਕ੍ਰਿਕੇਟ ਟੀਮ ਨੂੰ ਪਹਿਲਾਂ ਹੀ ਕੋਰੋਨਾ ਨਿਯਮਾਂ ਦੀ ਅਣਦੇਖੀ ਕਰਦਿਆਂ ਚੇਤਾਵਨੀ ਜਾਰੀ ਹੋਈ ਸੀ, ਪਰ ਹੁਣ ਲੈਫਟ ਹੈਂਡ ਸਪਿੱਨਰ ਰਜਾ ਹਸਨ ਨੂੰ ਇਸ ਅਣਦੇਖੀ ਕਰਕੇ ਨਿਊਜੀਲੈਂਡ ਦੌਰੇ ਚੋਂ ਬਾਹਰ ਕਰ ਪਾਕਿਸਤਾਨ ਭੇਜ ਦਿੱਤਾ ਗਿਆ ਹੈ। 28 ਸਾਲਾ ਰਜਾ ਆਪਣੀ ਮੈਨੇਜਡ ਆਈਸੋਲੇਸ਼ਨ ਦੀ ਇਮਾਰਤ ਚੋਂ ਬਿਨ੍ਹਾਂ ਆਗਿਆ ਬਾਹਰ ਨਿਕਲ ਗਿਆ ਸੀ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪਾਕਿਸਤਾਨ ਕ੍ਰਿਕੇਟ ਬੋਰਡ ਦੇ ਹਾਈ ਪਰਫੋਰਮੈਂਸ ਡਾਇਰੈਕਟਰ ਨਦੀਮ ਖਾਨ ਵਲੋਂ ਕੀਤੀ ਗਈ ਹੈ।