ਆਕਲੈਂਡ (ਹਰਪ੍ਰੀਤ ਸਿੰਘ) - ਬਿ੍ਰਟੇਨ ਵਲੋਂ ਫਾਈਜਰ - ਬਾਇਓਐਨਟੇਕ ਕੰਪਨੀ ਦੀ ਕੋਰੋਨਾ ਦੀ ਦਵਾਈ ਨੂੰ ਅੱਜ ਮਾਨਤਾ ਦੇ ਦਿੱਤੀ ਗਈ ਹੈ ਅਤੇ ਅਗਲੇ ਹਫਤੇ ਤੋਂ ਇਹ ਆਮ ਨਾਗਰਿਕਾਂ ਲਈ ਉਪਲਬਧ ਹੋਏਗੀ।
ਬਿ੍ਰਟੇਨ ਵੈਕਸੀਨ ਕਮੇਟੀ ਵਲੋਂ ਇਸ ਗੱਲ 'ਤੇ ਫੈਸਲਾ ਲਿਆ ਜਾਏਗਾ ਕਿ ਪਹਿਲੀ ਡੋਜ ਕਿਸ ਗਰੁੱਪ ਨੂੰ ਮਿਲੇ ਭਾਵੇ ਬਜੁਰਗਾਂ ਨੂੰ, ਹੈਲਥ ਕੇਅਰ ਸਟਾਫ ਨੂੰ, ਜਾਂ ਜੋ ਲੋਕ ਇਸ ਦੀ ਚਪੇਟ ਵਿੱਚ ਬਹੁਤ ਆਸਾਨੀ ਨਾਲ ਆ ਸਕਦੇ ਹਨ।
ਬੀਬੀਸ ਦੀ ਰਿਪੋਰਟ ਅਨੁਸਾਰ ਯੂਕੇ ਕੋਲ ਪਹਿਲਾਂ ਹੀ 40 ਮਿਲੀਅਨ ਵੈਕਸੀਨ ਦੇ ਟੀਕੇ ਮੌਜੂਦ ਹਨ ਤੇ ਇਹ 20 ਮਿਲੀਅਨ ਲੋਕਾਂ ਲਈ ਬਹੁਤ ਹਨ। ਇਨ੍ਹਾਂ ਚੋਂ 10 ਮਿਲੀਅਂ ਟੀਕੇ ਤਾਂ ਆਉਂਦੇ ਕੁਝ ਦਿਨਾਂ ਵਿੱਚ ਹੀ ਮਾਰਕੀਟ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ।