ਆਕਲੈਂਡ (ਹਰਪ੍ਰੀਤ ਸਿੰਘ) - ਹੱਡਬੀਤੀ ਤਾਂ ਇਹ ਇਸ ਵੇਲੇ ਕਈਆਂ ਦੀ ਹੈ ਪਰ ਵਾਰ-ਵਾਰ ਅਜਿਹੇ ਕੇਸ ਤਾਂ ਸਾਹਮਣੇ ਲਿਆਉਂਦੇ ਜਾ ਰਹੇ ਹਨ ਤਾਂ ਜੋ ਨਿਊਜੀਲ਼ੈਂਡ ਸਰਕਾਰ ਦੇ ਕੰਨਾਂ ਤੱਕ ਸ਼ਾਇਦ ਵਿਦੇਸ਼ਾਂ ਵਿੱਚ ਫਸੇ ਪ੍ਰਵਾਸੀਆਂ ਦੀ ਆਵਾਜ ਪੁੱਜ ਜਾਏ ਤੇ ਇਨ੍ਹਾਂ ਲਈ ਸਰਕਾਰ ਕੁਝ ਕਰੇ।
ਜਗਦੀਪ ਕੌਰ ਤੇ ਕੁਲਵੀਰ ਸਿੰਘ 4 ਸਾਲ ਪਹਿਲਾਂ ਨਿਊਜੀਲੈਂਡ ਸਟੱਡੀ ਵੀਜੇ 'ਤੇ ਆਏ ਸਨ ਤੇ ਭਾਰਤ ਜਾਣ ਵੇਲੇ ਦੋਨੋਂ ਹੀ ਵਰਕ ਪਰਮਿਟ 'ਤੇ ਸਨ। ਭਾਰਤ ਜਾਣ ਦਾ ਕਾਰਨ ਸੀ ਆਪਣੀ 3 ਮਹੀਨਿਆਂ ਦੀ ਧੀ ਨੂੰ ਦਾਦੇ-ਦਾਦੀ ਨਾਲ ਮਿਲਾਉਣਾ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਛੋਟੀ ਜਿਹੀ ਯਾਤਰਾ ਉਨ੍ਹਾਂ ਦੇ ਭਵਿੱਖ ਲਈ ਹਨੇਰਾ ਪੈਦਾ ਕਰ ਦੇਵੇਗੀ।
ਦੋਨੋਂ ਇਸ ਵੇਲੇ ਬੀਤੇ 9 ਮਹੀਨਿਆਂ ਤੋਂ ਭਾਰਤ ਵਿੱਚ ਫਸੇ ਹੋਏ ਹਨ। ਇੱਕ ਪਾਸੇ ਤਾਂ ਨਿਊਜੀਲੈਂਡ ਵਿੱਚ ਰਿਹਾਇਸ਼ ਵਾਲੇ ਘਰ ਦਾ ਕਿਰਾਇਆ ਤੇ ਹੋਰ ਖਰਚੇ ਦੇਣੇ ਪੈ ਰਹੇ ਹਨ ਅਤੇ ਦੂਜਾ ਹੁਣ ਇਹ ਮੁਸੀਬਤ ਹੈ ਕਿ ਜੋ ਦੋ ਛਿੱਲੜ ਜੋੜੇ ਸਨ, ਉਹ ਇਸ ਸਭ 'ਤੇ ਖਰਚ ਹੋ ਗਏ ਹਨ।
ਜਗਦੀਪ ਤੇ ਕੁਲਵੀਰ ਦੋਨਾਂ ਵਲੋਂ ਹੀ ਨਿਊਜੀਲੈਂਡ ਸਰਕਾਰ ਨੂੰ ਅਰਜੋਈ ਹੈ ਕਿ ਉਨ੍ਹਾਂ ਜਿਹੇ ਹੋਰ ਵੀ ਸੈਂਕੜੇ ਭਾਰਤ ਵਿੱਚ ਫਸੇ ਬੈਠੇ ਹਨ ਅਤੇ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਤੇ ਇਸੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਉਹ ਫਿਲਹਾਲ ਦੀ ਘੜੀ ਉਨ੍ਹਾਂ ਨੂੰ ਨਿਊਜੀਲੈਂਡ ਨਹੀਂ ਸੱਦ ਸਕਦੀ ਤਾਂ ਘੱਟੋ-ਘੱਟ ਇਹ ਦਿਲਾਸਾ ਤਾਂ ਦੇ ਦੇਵੇ ਕਿ ਸਮਾਂ ਆਉਣ 'ਤੇ ਸਾਰੇ ਅਜਿਹੇ ਪ੍ਰਵਾਸੀਆਂ ਨੂੰ ਵਾਪਿਸ ਬੁਲਾ ਲਿਆ ਜਾਏਗਾ ਤੇ ਇਸਦੇ ਨਾਲ ਹੀ ਉਨ੍ਹਾਂ ਦੇ ਖਤਮ ਹੁੰਦੇ ਵੀਜਿਆਂ ਦੀ ੰਿਮਆਦ ਵੀ ਵਧਾਈ ਜਾਏ।