ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਤੇ ਵੈਸਟ ਇੰਡੀਜ ਵਿਚਾਲੇ ਹੋ ਰਹੇ ਕ੍ਰਿਕੇਟ ਟੈਸਟ ਮੈਚ ਦੇ ਦੂਜੇ ਦਿਨ ਨਿਊਜੀਲੈਂਡ ਨੇ ਸ਼ਾਨਦਾਰ 519 ਸਕੋਰ ਬਣਾ ਲਏ ਹਨ ਤੇ ਇਸ ਵਾਰੀ ਡਿਕਲੇਅਰ ਕਰ ਦਿੱਤੀ ਹੈ। ਨਿਊਜੀਲੈਂਡ ਦੀ ਪਹਿਲੀ ਵਾਰੀ ਵਿੱਚ ਕਪਤਾਨ ਕੈਨ ਵਿਲੀਅਮਸਨ ਦੀ ਖੇਡ ਬਹੁਤ ਹੀ ਅਹਿਮ ਰਹੀ, ਜਿਸਦੇ 251 ਸਕੋਰਾਂ ਦੀ ਬਦੌਲਤ ਨਿਊਜੀਲੈਂਡ ਇਨ੍ਹਾਂ ਵੱਡਾ ਸਕੋਰ ਖੜਾ ਕਰ ਸਕੀ। ਦੱਸਦੀਏ ਕਿ ਇਹ ਕੈਨ ਵਿਲੀਅਮਸਨ ਦਾ ਟੈਸਟ ਮੈਚ ਵਿੱਚ ਤੀਜਾ ਦੋਹਰਾ ਸੈਂਕੜਾ ਸੀ ਤੇ ਅੱਜ ਦਾ ਬਣਾਇਆ ਦੋਹਰਾ ਸੈਂਕੜਾ ਕੈਨ ਵਿਲੀਅਮਸਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਵੀ ਹੈ। ਵੈਸਟ ਇੰਡੀਜ ਇਸ ਵੇਲੇ 9 ਸਕੋਰਾਂ 'ਤੇ ਖੇਡ ਰਹੀ ਹੈ।