ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ, ਤਾਜਾ ਅਪਡੇਟ ਰੋਟੋਰੂਆ ਤੋਂ ਹੈ, ਜਿੱਥੋਂ ਦੀ ਸਿੱਖ ਸੰਗਤਾਂ ਨੇ ਕਾਫੀ ਵੱਡੀ ਗਿਣਤੀ ਵਿੱਚ ਇੱਕ ਰੋਸ ਪ੍ਰਦਰਸ਼ਨ ਬੀਤੇ ਦਿਨੀਂ ਕੀਤਾ। ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਬੱਚਿਆਂ ਤੋਂ ਲੈਕੇ ਹਰ ਉਮਰ ਵਾਲਿਆਂ ਨੇ ਹਿੱਸਾ ਲਿਆ। ਰੋਸ ਪ੍ਰਦਰਸ਼ਨ ਨੂੰ ਬਹੁਤ ਸ਼ਾਂਤਮਈ ਢੰਗ ਨਾਲ ਹੱਥਾਂ ਵਿੱਚ ਬੈਨਰ ਫੜ ਕੀਤਾ ਗਿਆ ਤੇ ਮੋਦੀ ਸਰਕਾਰ ਨੂੰ ਆਪਣੇ ਮਾਰੂ ਕਾਨੂੰਨਾਂ ਨੂੰ ਵਾਪਿਸ ਕਰਨ ਦੀ ਗੱਲ ਆਖੀ ਗਈ। ਇਹ ਰੋਸ ਪ੍ਰਦਰਸ਼ਨ 24 ਵਾਰਡ ਐਵੇਨਿਊ, ਫੈਂਟਨ ਪਾਰਕ, ਰੋਟੋਰੂਆ ਵਿਖੇ ਕੀਤਾ ਗਿਆ।