ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਨਿਊਜ਼ੀਲੈਂਡ ਦੇ ਸਾਊਥ ਆਈਲੈਂਡ 'ਚ ਪੈਂਦੇ ਛੋਟੇ ਜਿਹੇ ਸ਼ਹਿਰ ਨੈਲਸਨ 'ਚ ਵੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕੀਤਾ ਅਤੇ ਕਿਸਾਨ ਬਿੱਲਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ।
'ਵੁਈ ਆਰ ਯੂਨਾਈਟ ਇਨ ਸੁਪਰੋਟ ਆਫ ਇੰਡੀਅਨ ਫਾਰਮਰਜ' ਅਤੇ ਹੋਰ ਕਈ ਕਿਸਾਨ ਪੱਖੀ ਪੋਸਟਰ ਲੈ ਕੇ ਕਿਸਾਨ ਹਿਤੈਸ਼ੀਆਂ ਆਪਣੇ ਦਿਲਾਂ ਦੀ ਗੱਲ ਸਾਂਝੀ ਕੀਤੀ। ਹੋਰ ਭਾਈਚਾਰੇ ਦੇ ਲੋਕਾਂ ਦੇ ਧਿਆਨ 'ਚ ਲਿਆਂਦਾ ਕਿ ਭਾਰਤ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਪਾਸ ਕੀਤੇ ਗਏ ਤਿੰਨ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨਹੀਂ।
ਜ਼ਿਕਰਯੋਗ ਹੈ ਕਿ ਨੈਲਸਨ 'ਚ ਕੋਈ ਵੀ ਗੁਰੂਘਰ ਜਾਂ ਭਾਰਤੀ ਭਾਈਚਾਰੇ ਦਾ ਸਾਂਝਾ ਕੇਂਦਰ ਨਹੀਂ ਹੈ। ਇਸਦੇ ਬਾਵਜੂਦ ਉੱਥੇ ਵਸਦੇ ਪੰਜਾਬੀਆਂ ਨੇ ਆਪਸ 'ਚ ਤਾਲਮੇਲ ਕਰਕੇ ਸਾਰਾ ਪ੍ਰੋਗਰਾਮ ਉਲੀਕਿਆ ਸੀ।