ਆਕਲੈਂਡ (ਹਰਪ੍ਰੀਤ ਸਿੰਘ)- ਦ ਸੈਫਟੀ ਵੈਅਰ ਹਾਊਸ ਵਲੋਂ ਬੀਤੇ ਹਫਤੇ ਜੋ ਨਕਲੀ $1 ਲੱਖ ਆਕਲੈਂਡ ਦੇ ਓਟੀਆ ਸੁਕੇੲਅਰ ਵਿੱਚ ਲੁਟਾਏ ਗਏ ਸਨ, ਉਹ ਕੁਝ ਕਾਰੋਬਾਰੀਆਂ ਲਈ ਸਿਰਦਰਦੀ ਬਣ ਸਕਦੇ ਹਨ,ਕਿਉਂਕਿ ਕੁਝ ਸ਼ਰਾਰਤੀ ਅਨਸਰ ਇਨ੍ਹਾਂ ਨਕਲੀ ਨੋਟਾਂ ਨੂੰ ਬਾਰ ਆਦਿ ਵਿੱਚ ਚਲਾ ਚੁੱਕੇ ਹਨ ਅਤੇ ਹੈਮਿਲਟਨ ਦੇ ਇੱਕ ਬਾਰ ਕਾਰੋਬਾਰੀ ਵਲੋਂ ਤਾਂ ਦੂਜੇ ਕਾਰੋਬਾਰੀਆਂ ਨੂੰ ਸਤਰਕ ਰਹਿਣ ਬਾਰੇ ਕਿਹਾ ਗਿਆ ਹੈ, ਕਿਉਂਕਿ ਉਸਦੇ ਬਾਰ ਵਿੱਚ ਅਜਿਹਾ ਹੋ ਚੁੱਕਾ ਹੈ ਅਤੇ ਕੁਝ ਗ੍ਰਾਹਕ ਅਸਲੀ ਦੀ ਥਾਂ ਨਕਲੀ ਨੋਟ ਉਨ੍ਹਾਂ ਨੂੰ ਦੇ ਗਏ।
ਦੱਸਦੀਏ ਕਿ ਸੈਫਟੀ ਵੈਅਰ ਹਾਊਸ ਨੇ ਅਸਲੀ ਕਹਿ ਕਿ ਨਕਲੀ ਨੋਟ ਆਕਲੈਂਡ ਵਾਸੀਆਂ ਨੂੰ ਲੁਟਾਏ ਸਨ ਅਤੇ ਇਸ ਗੱਲ 'ਤੇ ਨਾਰਾਜਗੀ ਜਾਹਿਰ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਰਿਜਰਵ ਬੈਂਕ ਨੇ ਵੀ ਬਿਆਨਬਾਜੀ ਕੀਤੀ ਸੀ। ਨਿਊਜੀਲੈਂਡ ਦੇ ਕਾਨੂੰਨ ਅਨੁਸਾਰ ਅਸਲੀ ਡਾਲਰ ਦੀ ਕਾਪੀ ਕੱਢਣਾ ਵੀ ਇੱਕ ਗੈਰ-ਕਾਨੂੰਨੀ ਹੈ।