ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਵੈਲੰਿਗਟਨ ਵਿੱਚ ਹੋਈ ਭਾਰੀ ਬਾਰਿਸ਼ ਦੇ ਕਰਕੇ ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ, ਸੜਕਾਂ ਜਾਮ ਹੋਣ ਅਤੇ ਸੀਵਰੇਜ ਬੰਦ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਕਈ ਇਲਾਕਿਆਂ ਨੂੰ ਤਾਂ ਸੜਕਾਂ 'ਤੇ ਪਏ ਮਲਬੇ ਕਰਕੇ ਬੰਦ ਕਰਨ ਦੀ ਵੀ ਖਬਰ ਹੈ।
ਪੀਕਾਕਾਰੀਕੀ ਰੋਡ ਤਾਂ ਢਿੱਗਾਂ ਡਿਗਣ ਕਰਕੇ ਸਾਰੇ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਐਮਰਜੇਂਸੀ ਵਿਭਾਗ ਨੂੰ ਵੀ ਇਸ ਮੌਕੇ ਦਰਜਨਾਂ ਕਾਲਾਂ ਆਉਣ ਦੀ ਖਬਰ ਹੈ।