ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਬੀਤੇ ਦਿਨ ਵੈਲਿੰਗਟਨ ਸਥਿਤ ਨਿਊਜ਼ੀਲੈਂਡ ਪਾਰਲੀਮੈਂਟ ਅੱਗੇ ਭਾਰਤੀ ਮੂਲ ਦੇ 500 ਤੋਂ ਵੱਧ ਲੋਕਾਂ ਨੇ ਭਾਰਤੀ ਕਿਸਾਨਾਂ ਦੇ ਹੱਕ ਵਿਚ ਇੱਕ ਰੋਸ ਮੁਜ਼ਾਹਿਰਾ ਆਯੋਜਿਤ ਕੀਤਾ ਗਿਆ | ਜਿਸ ਮੌਕੇ ਟਾਕਾਨੀਨੀ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਨੀਰੂ ਲਵਾਸਾ ਅਤੇ ਹੈਮਿਲਟਨ ਤੋਂ ਐਮ ਪੀ ਡਾਕਟਰ ਗੌਰਵ ਸ਼ਰਮਾਂ ਮੁਜਾਹਰਾਕਾਰੀਆਂ ਨੂੰ ਮਿਲਣ ਲਈ ਪਾਰਲੀਮੈਂਟ ਤੋਂ ਬਾਹਰ ਆਏ | ਜਿਥੇ ਉਹਨਾਂ ਮੁਜ਼ਾਹਿਰਾ ਕਰ ਰਹੇ ਲੋਕਾਂ ਦਾ ਪੱਖ ਸੁਣਿਆ ,ਜਿਸ ਵਿਚ ਲੋਕਾਂ ਨੇ ਪਾਰਲੀਮੈਂਟ ਰਾਹੀਂ ਕਿਸਾਨਾਂ ਦੀ ਗੱਲ ਅੰਤਰਰਾਸ਼ਟਰੀ ਪੱਧਰ ਤੋਂ ਪਹੁੰਚਦੀ ਕਰਨ ਨੂੰ ਕਿਹਾ |
ਇਸ ਬਾਬਤ ਅੱਜ ਡਾਕਟਰ ਗੌਰਵ ਸ਼ਰਮਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਲਿੰਕ ਸਾਂਝਾ ਕੀਤਾ https://www.parliament.nz/.../have.../guide-for-petitions ਤੇ ਕਿਹਾ ਕਿ ਇਸ ਲਿੰਕ ਉੱਪਰ ਵਿਸਥਾਰ ਵਿਚ ਲੋਕ ਇੱਕ ਪਟੀਸ਼ਨ ਪਾਰਲੀਮੈਂਟ ਲਈ ਬਣਾਉਣ ਤਾਂ ਕਿ ਪਤਾ ਲੱਗ ਸਕੇ ਨਿਊਜ਼ੀਲੈਂਡ ਦੇ ਕਿੰਨੇ ਲੋਕ ਇਸ ਮਸਲੇ ਉੱਪਰ ਪ੍ਰਤੀਕਿਰਿਆ ਚਾਹੁੰਦੇ ਹਨ |
ਸੋ ਐਨ ਜ਼ੈਡ ਪੰਜਾਬੀ ਨਿਊਜ਼ ਵਲੋਂ ਅਸੀਂ ਉਕਤ ਲਿੰਕ ਸਾਂਝਾ ਕਰ ਚੁੱਕੇ ਹਾਂ | ਜਿਸ ਉੱਪਰ ਜਾਕੇ ਕਾਨੂੰਨੀ ਤੌਰ ਤੇ ਬਿੱਲਾਂ ਦੀ ਜਾਣਕਾਰੀ ਰੱਖਣ ਵਾਲੇ ਪਟੀਸ਼ਨ ਬਣਾਕੇ ਕੇ ਆਨਲਾਈਨ ਕਰ ਸਕਦੇ ਹਨ |