ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਇੰਡੀਜ ਵਿਰੁੱਧ 251 ਸਕੋਰ ਦਾ ਵਿਸ਼ਾਲ ਸਕੋਰ ਬਨਾਉਣ ਵਾਲੇ ਨਿਊਜੀਲੈਂਡ ਟੀਮ ਦੇ ਕਪਤਾਨ ਕੈਨ ਵਿਲੀਅਮਸਨ ਦੂਜੇ ਮੈਚ ਵਿੱਚ ਵੀ ਖੇਡਣਗੇ, ਇਸ ਗੱਲ ਦੀ ਪੁਸ਼ਟੀ ਕੋਚ ਗੈਰੀ ਸਟੀਡ ਵਲੋਂ ਕੀਤੀ ਗਈ ਹੈ।
ਦਰਅਸਲ ਕੈਨ ਵਿਲੀਅਮਸਨ ਦੀ ਪਤਨੀ ਪੂਰੇ ਦਿਨਾਂ ਦੀ ਗਰਭਵਤੀ ਹੈ ਅਤੇ ਕਦੇ ਵੀ ਉਨ੍ਹਾਂ ਘਰ ਨਵਾਂ ਮਹਿਮਾਨ ਆ ਸਕਦਾ ਹੈ ਤੇ ਇਸੇ ਲਈ ਉਹ ਆਪਣੀ ਪਤਨੀ ਕੋਲ ਟੌਰੰਗੇ ਗਏ ਹੋਏ ਹਨ। ਦੂਜਾ ਟੈਸਟ ਕੱਲ ਸ਼ੁਰੂ ਹੋਏਗਾ।