ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਸਕੂਲ ਜੋਨ ਇਲਾਕਿਆਂ ਵਿੱਚ ਕਾਰਾਂ ਦੀ ਰਫਤਾਰ ਸੀਮਾ ਲੋੜ ਤੋਂ ਜਿਆਦਾ ਹੈ ਅਤੇ ਇਸੇ ਸਬੰਧੀ ਇਸ ਰਫਤਾਰ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਕੀਤੇ ਜਾਣ ਦੀ ਵੀ ਮੰਗ ਕੀਤੀ ਜਾਣ ਲੱਗੀ ਹੈ। ਲੇਕ ਰੀਰੀਵੇਕਾਇਟੂ ਦੇ ਪ੍ਰੀਸਿੰਪਲ ਦਾ ਇਸ ਸਬੰਧੀ ਕਹਿਣਾ ਹੈ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਲੜ ਰਹੇ ਹਨ, ਪਰ ਇਸ 'ਤੇ ਕੋਈ ਵੀ ਜੁਆਬੀ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਨਾ-ਸਮਝ ਹੁੰਦੇ ਹਨ ਅਤੇ ਕਿਸੇ ਦਿਨ ਇਹ ਰਫਤਾਰ ਸੀਮਾ ਕਿਸੇ ਬੱਚੇ ਦੀ ਜਾਨ ਲੈ ਸਕਦੀ ਹੈ ਅਤੇ ਸ਼ਾਇਦ ਉਸਤੋਂ ਬਾਅਦ ਹੀ ਪ੍ਰਸ਼ਾਸ਼ਣ ਇਸ ਸਬੰਧੀ ਧਿਆਨ ਦੇਵੇਗਾ। ਹਾਲਾਂਕਿ ਦੂਜੇ ਪਾਸੇ ਲੋਕਲ ਕਾਉਂਸਲ ਦਾ ਕਹਿਣਾ ਹੈ ਕਿ ਪਬਲਿਕ ਕੰਸਲਟੇਸ਼ਨ ਲਈ ਇਹ ਮੁੱਦੇ ਨੂੰ ਅਗਲੇ ਸਾਲ ਲੋਕਾਂ ਸਾਹਮਣੇ ਲਿਆਉਂਦਾ ਜਾਏਗਾ, ਪਰ ਇਹ ਕਦੋਂ ਸੰਭਵ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ