ਆਕਲੈਂਡ (ਹਰਪ੍ਰੀਤ ਸਿੰਘ) - ਦ ਯੂਨਾਇਟੇਡ ਕਿੰਗਡਮ ਬ੍ਰੋਡਕਾਸਟ ਰੈਗੁਲੇਟਰ ਵਲੋਂ ਅਰਨਬ ਗੋਸਮਵਾਮੀ ਦੇ ਰਿਪਬਲਿਕ ਭਾਰਤ ਨੂੰ 20,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਸ਼ੋਅ ਪੂਛਤਾ ਹੈ ਭਾਰਤ ਦੀ ਇੱਕ ਕਿਸ਼ਤ ਜੋ ਕਿ 6 ਸਤੰਬਰ 2019 ਨੂੰ ਬ੍ਰੋਡਕਾਸਟ ਹੋਈ ਸੀ। ਉਸ ਵਿੱਚ ਅਪਮਾਨਜਨਕ ਭਾਸ਼ਾ ਵਰਤੀ ਗਈ ਸੀ, ਹੇਟ ਸਪੀਚ ਕੀਤੀ ਗਈ ਸੀ, ਇਹ ਯੂਕੇ ਦੇ ਬ੍ਰੋਡਕਾਸਟਿੰਗ ਕੋਡ ਦੀ ਉਲੰਘਣਾ ਸੀ। ਦੱਸਦੀਏ ਕਿ ਇਸ ਕਿਸ਼ਤ ਵਿੱਚ ਪਾਕਿਸਤਾਨ ਵਿਰੁੱਧ ਬਿਆਨਬਾਜੀ ਹੋਈ ਸੀ।