ਆਕਲੈਂਡ (ਹਰਪ੍ਰੀਤ ਸਿੰਘ) - ਬੋਟਨੀ ਵਿੱਚ ਨਕਾਬਪੋਸ਼ ਲੁਟੇਰਿਆ ਵਲੋ ਇੱਕ ਜਿਊਲਰੀ ਦੀ ਸ਼ਾਪ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ, ਪਰ ਪਾਪਾਟੋਏਟੋਏ ਦੇ ਲੂਥਰ ਜਿਊਲਰ ਵਾਲਿਆਂ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਪੁਲਿਸ ਰੋਕ ਸਕਦੀ ਸੀ, ਕਿਉਂਕਿ ਬਿਲਕੁਲ ਇਸੇ ਤਰੀਕੇ ਨਾਲ ਉਨ੍ਹਾਂ ਦੀ ਸ਼ਾਪ 'ਤੇ ਵੀ ਸ਼ਨੀਵਾਰ ਨੂੰ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਨ੍ਹਾਂ ਦੇ ਮੇਨ ਗੇਟ 'ਤੇ ਲੌਕ ਲੱਗੇ ਹੋਣ ਕਰਕੇ ਲੁਟੇਰੇ ਦਰਵਾਜਾ ਖੋਲ ਨਹੀਂ ਸਕੇ ਅਤੇ ਜਿਸ ਕਰਕੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਣੋ ਬੱਚ ਗਿਆ, ਪਰ ਜੇ ਪੁਲਿਸ ਇਸ ਘਟਨਾ ਤੋਂ ਬਾਅਦ ਸਾਵਧਾਨੀ ਵਰਤਦੀ ਤਾਂ ਜਾਹਿਰ ਤੌਰ 'ਤੇ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ।