ਆਕਲੈਂਡ (ਹਰਪ੍ਰੀਤ ਸਿੰਘ) - 57 ਸਾਲਾ ਡੈਂਗ ਪਰਵਾਟੋਡੋਮ ਦੀ 20 ਸਾਲਾ ਦੀ ਉਸ ਮਿਹਨਤ ਨੂੰ ਬੂਰ ਪਿਆ ਹੈ, ਜਿਸ ਲਈ ਉਸ ਨੇ ਮਿਲੀਅਨ ਡਾਲਰ ਜਿੱਤਣ ਦਾ ਸੁਪਨਾ ਲਿਆ ਸੀ। ਦਰਅਸਲ ਡੈਂਗ ਦੇ ਘਰਵਾਲੇ ਦੇ ਸੁਪਨੇ ਵਿੱਚ 20 ਸਾਲ ਪਹਿਲਾਂ ਇੱਕ ਲੋਟੋ ਲਾਟਰੀ ਦਾ ਨੰਬਰ ਆਇਆ ਸੀ, ਜਿਸਨੂੰ ਉਸਨੇ ਲਗਾਤਾਰ ਖ੍ਰੀਦਣਾ ਸ਼ੁਰੂ ਕਰ ਦਿੱਤਾ ਤੇ ਆਖਿਰਕਾਰ ਇਸ ਵਾਰ ਉਹ ਲੋਟੋ ਦਾ $60 ਮਿਲੀਅਨ ਦਾ ਇਨਾਮ ਜਿੱਤਣ ਵਿੱਚ ਕਾਮਯਾਬ ਰਹੀ ਹੈ।
ਡੈਂਡ 1982 ਵਿੱਚ ਪਰਿਵਾਰ ਸਮੇਤ ਕੈਨੇਡਾ ਆਈ ਸੀ। ਡੈਂਗ ਅਨੁਸਾਰ ਕਿਸਮਤ ਨੇ ਉਸਦਾ ਉਸ ਵੇਲੇ ਸਾਥ ਦਿੱਤਾ ਜਦੋਂ ਕੋਰੋਨਾ ਕਰਕੇ ਉਸਨੂੰ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।