Wednesday, 03 March 2021
22 January 2021 World

ਕੋਰੋਨਾ ਕਰਕੇ ਇਸ ਵਾਰ ਦੀਆਂ ਜਾਪਾਨ ਓਲੰਪਿਕ 2022 ਖੇਡਾਂ ਰੱਦ ਕਰਨ ਦਾ ਫੈਸਲਾ

ਕੋਰੋਨਾ ਕਰਕੇ ਇਸ ਵਾਰ ਦੀਆਂ ਜਾਪਾਨ ਓਲੰਪਿਕ 2022 ਖੇਡਾਂ ਰੱਦ ਕਰਨ ਦਾ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜਾਪਾਨ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਓਲੰਪਿਕ 2022 ਖੇਡਾਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦ ਟਾਈਮਜ਼ ਦੀ ਛਪੀ ਖਬਰ ਮੁਤਾਬਕ ਇਸ ਗੱਲ ਦੀ ਪੁਸ਼ਟੀ ਰੁਲੰਿਗ ਪਾਰਟੀ ਦੇ ਸੀਨੀਅਰ ਮੈਂਬਰ ਵਲੋਂ ਕੀਤੀ ਗਈ ਹੈ, ਪਰ ਉਨ੍ਹਾਂ ਦਾ ਨਾਮ ਨਹੀਂ ਦੱਸਿਆ ਗਿਆ ਹੈ।
ਰਿਪੋਰਟ ਜਾਪਾਨ ਸਰਕਾਰ ਦੇ ਜਲਦ ਹੀ 2032 ਦੀਆਂ ਓਲੰਪਿਕ ਖੇਡਾਂ ਲਈ ਦਾਅਵੇਦਾਰੀ ਪੇਸ਼ ਕਰਨ ਗੱਲ ਵੀ ਕਰ ਰਹੀ ਹੈ।
ਹਾਲਾਂਕਿ ਇਸ ਫੈਸਲੇ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਂਡੇ ਸੂਗਾ ਦੀ ਉਸ ਬਿਆਨਬਾਜੀ ਦੇ ਉਲਟ ਹੀ ਦੇਖਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਓਲੰਪਿਕ ਖੇਡਾਂ ਸਬੂਤ ਹੋਣਗੀਆਂ ਕਿ ਮਨੁੱਖਤਾ ਕੋਰੋਨਾ ਮਹਾਂਮਾਰੀ ਤੋਂ ਪਾਰ ਪਾ ਗਈ ਹੈ।
ਹੁਣ ਇਸ ਸਬੰਧੀ ਅਧਿਕਾਰਿਤ ਰੂਪ ਵਿੱਚ ਕਦੋਂ ਐਲਾਨ ਹੁੰਦਾ ਹੈ ਇਸ ਬਾਰੇ ਸਮਾਂ ਹੀ ਦੱਸੇਗਾ।

ADVERTISEMENT
NZ Punjabi News Matrimonials