Friday, 26 February 2021
22 January 2021 World

ਗੂਗਲ ਨੇ ਆਸਟ੍ਰੇਲੀਆ ਸਰਕਾਰ ਨੂੰ ‘ਸਰਚ ਬਟਨ’ ਬੰਦ ਕਰਨ ਦੀ ਦਿੱਤੀ ਧਮਕੀ

ਗੂਗਲ ਨੇ ਆਸਟ੍ਰੇਲੀਆ ਸਰਕਾਰ ਨੂੰ ‘ਸਰਚ ਬਟਨ’ ਬੰਦ ਕਰਨ ਦੀ ਦਿੱਤੀ ਧਮਕੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗੂਗਲ ਵਲੋਂ ਆਸਟ੍ਰੇਲੀਆ ਸਰਕਾਰ ਦੇ ਉਸ ਕਾਨੂੰਨ ਖਿਲਾਫ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਜੇ 'ਨਵਾਂ ਮੀਡੀਆ ਕੋਡ' ਕਾਨੂੰਨ ਪਾਸ ਹੁੰਦਾ ਹੈ ਤਾਂ ਗੂਗਲ ਨੂੰ ਆਪਣੀ ਵੈਬਸਾਈਟਾਂ 'ਤੇ ਦਿਖਾਈਆਂ ਜਾਣ ਵਾਲੀਆਂ ਖਬਰਾਂ ਲਈ ਅਦਾਰਿਆਂ ਨੂੰ ਪੈਮੇਂਟ ਕਰਨਾ ਜਰੂਰੀ ਹੋਏਗਾ। ਗੂਗਲ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਕੰਪਨੀ ਆਸਟ੍ਰੇਲੀਆ ਵਿੱਚ 'ਸਰਚ ਬਟਨ' ਨੂੰ ਬੰਦ ਕਰ ਦੇਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੂਗਲ ਦੇ ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਮੈਨੇਜਿੰਗ ਡਾਇਰੈਕਟਰ ਮੇਲ ਸਿਲਵਾ ਨੇ ਕਿਹਾ ਹੈ ਕਿ ਅਮਰੀਕਾ ਦੀ ਟਿ੍ਰਲੀਅਨ ਡਾਲਰਾਂ ਦੀ ਕੰਪਨੀ ਗੂਗਲ ਆਸਟ੍ਰੇਲੀਆ ਵਾਸੀਆਂ ਲਈ ਸਰਚ ਬਟਨ ਦੀ ਆਪਸ਼ਨ ਖਤਮ ਕਰ ਦੇਵੇਗੀ। ਇਸ ਫੈਸਲੇ ਨੂੰ ਗੂਗਲ ਵਲੋਂ ਆਸਟ੍ਰੇਲੀਆ ਸਰਕਾਰ ਨੂੰ ਇੱਕ ਧਮਕੀ ਵਜੋਂ ਮੰਨਿਆ ਜਾ ਰਿਹਾ ਹੈ।
ਸਿਲਵਾ ਦਾ ਕਹਿਣਾ ਹੈ ਕਿ ਭਾਂਵੇ ਇਹ ਫੈਸਲਾ ਗੂਗਲ ਲਈ ਵੀ ਮਾੜਾ ਸਾਬਿਤ ਹੋਏਗਾ, ਪਰ ਇਸ ਨਾਲ ਆਸਟ੍ਰੇਲੀਆ ਦੇ ਛੋਟੇ ਕਾਰੋਬਾਰੀਆਂ ਤੇ ਮੀਡੀਆ ਅਦਾਰਿਆਂ ਨੂੰ ਵੀ ਵੱਡਾ ਨੁਕਸਾਨ ਹੋਏਗਾ ਜੋ ਇਸ ਸੇਵਾ ਦਾ ਆਨੰਦ ਰੋਜਾਨਾ ਮਾਣਦੇ ਹਨ।

ADVERTISEMENT
NZ Punjabi News Matrimonials