ਆਕਲੈਂਡ (ਹਰਪ੍ਰੀਤ ਸਿੰਘ) - ਕੇਂਦਰ ਸਰਕਾਰ ਨੇ ਗਾਜੀਪੁਰ ਬਾਰਡਰ 'ਤੇ ਕਿਸਾਨ ਮੋਰਚੇ ਨੂੰ ਖਤਮ ਕਰਨ ਲਈ ਜੋ ਵਿਓਂਤ ਬਣਾਈ ਸੀ, ਉਸਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਦੁਬਾਰਾ ਤੋਂ ਬੰਨ ਲਿਆ ਹੈ। ਦਰਅਸਲ ਕੇਂਦਰ ਨੇ ਇਸ ਅੰਦੋਲਨ ਨੂੰ ਕੁਚਲਣ ਲਈ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਸੀ, ਇਲਾਕੇ ਦਾ ਪਾਣੀ ਅਤੇ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ। ਪਰ ਮੌਕੇ 'ਤੇ ਮੌਜੂਦ ਪ੍ਰੱਤਖਦਰਸ਼ੀਆਂ ਅਨੁਸਾਰ ਜਿਓਂ ਹੀ ਧਰਨੇ ਦੀ ਲਾਈਵ ਵੀਡੀਓ ਚਲਾਈ ਗਈ ਤਾਂ ਰਾਕੇਸ਼ ਟਿਕੈਤ ਦੇ ਰੋਂਦਿਆਂ ਹੋਏ ਦੇ ਭਾਵੁਕ ਬਿਆਨ ਨੇ ਦੁਬਾਰਾ ਤੋਂ ਕਿਸਾਨਾ ਨੂੰ ਗਾਜੀਪੁਰ ਬਾਰਡਰ ਵੱਲ ਮੁੜਣ ਨੂੰ ਮਜਬੂਰ ਕਰ ਦਿੱਤਾ ਤੇ ਅੰਤ ਪੁਲਿਸ ਨੂੰ ਵੀ ਪਿੱਛੇ ਹਟਣਾ ਪਿਆ। ਇਸ ਸਭ ਦਾ ਇੱਕ ਹੋਰ ਫਾਇਦਾ ਅੰਦੋਲਨ ਨੂੰ ਇਹ ਵੀ ਹੋਇਆ ਹੈ ਕਿ ਰਾਕੇਸ਼ ਟਿਕੈਤ, ਜਗਤਾਰ ਸਿੰਘ ਬਾਜਵਾ, ਮਲੂਕ ਸਿੰਘ ਖਿੰਡਾ ਦਰਬਾਰਾ ਸਿੰਘ ਯੂ ਪੀ ਦਾ ਸਾਫ-ਸੁਥਰਾ ਅਕਸ਼ ਲੋਕਾਂ ਸਾਹਮਣੇ ਦੁਬਾਰਾ ਤੋਂ ਆ ਗਿਆ ਹੈ।