ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਸਰਕਾਰ ਵਲੋਂ ਅੰਤਰ-ਰਾਸ਼ਟਰੀ ਉਡਾਣਾ ਦੇ ਆਉਣ ਤੇ ਜਾਣ 'ਤੇ ਲਗਾਈ ਪਾਬੰਦੀ ਨੂੰ 29 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂੀਕ ਇਸ ਪਾਬੰਦੀ ਨਾਲ ਕਾਰਗੋ ਆਪਰੇਸ਼ਨ ਅਤੇ ਵਿਸ਼ੇਸ਼ ਛੋਟ ਹਾਸਿਲ ਉਡਾਣਾ 'ਤੇ ਕੋਈ ਅਸਰ ਨਹੀਂ ਪਏਗਾ।
ਦੱਸਦੀਏ ਕਿ ਭਾਰਤ ਵਲੋਂ ਕਈ ਦੇਸ਼ਾਂ ਨਾਲ 'ਏਅਰ ਬਬਲ' ਤਹਿਤ ਕੁਆਰਂਟੀਨ ਮੁਕਤ ਹਵਾਈ ਯਾਤਰਾ ਸ਼ੁਰੂ ਕੀਤੀ ਜਾ ਚੁੱਕੀ ਹੈ। ਪਹਿਲੀ ਵਾਰ ਹਵਾਈ ਯਾਤਰਾ 'ਤੇ ਰੋਕ 20 ਮਾਰਚ 2020 ਨੂੰ ਕੋਰੋਨਾ ਕਰਕੇ ਲਾਈ ਗਈ ਸੀ ਤੇ ਉਸਤੋਂ ਬਾਅਦ 'ਏਅਰ ਬਬਲ' ਰਾਂਹੀ ਯਾਤਰੀ ਉਡਾਣਾ ਦੀ ਸ਼ੁਰੂਆਤ ਕੀਤੀ ਗਈ ਸੀ।