ਆਕਲੈਂਡ - ( ਜਸਪ੍ਰੀਤ ਸਿੰਘ ਰਾਜਪੁਰਾ ) 26 ਜਨਵਰੀ ਦੇ ਮਾਰਚ ਤੋਂ ਬਾਅਦ ਨੌਜਵਾਨਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨਾ ਜਾਂ ਕੁਝ ਨੂੰ ਲਾਪਤਾ ਕਰਨਾ , ਦੁਨੀਆਂ ਦੇ ਕੋਨੇ ਕੋਨੇ ਤੱਕ ਕਿਸਾਨ ਸੰਘਰਸ਼ ਦੀ ਆਵਾਜ਼ ਪਹੁੰਚਾਉਣ ਵਾਲੇ ਪੱਤਰਕਾਰਾਂ ਨਾਲ ਧੱਕਾ ਮੁੱਕੀ , ਕਾਫ਼ੀ ਪੱਤਰਕਾਰਾਂ ਨੂੰ ਵੱਡੇ ਕੇਸਾਂ ਚ ਫਸਾਣਾ , ਇੰਟਰਨੈਟ ਬੰਦ ਕਰਨਾ , ਪਾਣੀ ਦੀ ਸਪਲਾਈ ਠੱਪ ਕਰਨਾ , ਸਰਕਾਰ ਵਲੋਂ ਸੜਕਾਂ ਪੱਟ ਉਹਨਾਂ ਚ ਵੱਡੇ ਕਿੱਲ ਗੱਡੇ ਜਾਣ ਦੀ ਖਬਰਾਂ ਵਿਸ਼ੇਸ਼ ਚਰਚਾ ਚ ਹਨ | ਹਨ ਘਟਨਾਵਾਂ ਨੂੰ ਦੇਖਦੇ ਹੀ ਅੱਜ
ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਅੱਜ ਟਵੀਟ ਕਰ ਕੇ ਭਾਰਤ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ। ਅਤੇ ਲੋਕ ਨੂੰ ਕਿਹਾ ਕਿ ਅਸੀ ਇਸ ਬਾਰੇ ਕਿਉਂ ਨਹੀਂ ਬੋਲ ਰਹੇ | ਜਿਵੇ ਹੀ ਰਿਹਾਨਾ ਵਲੋਂ ਟਵੀਟ ਕੀਤਾ ਗਿਆ | ਉਸ ਤੋਂ ਬਾਅਦ ਰਿਹਾਨਾ ਦਾ ਉੱਕਤ ਟਵੀਟ ਪੂਰੀ ਦੁਨੀਆਂ ਚ ਟਰੈਂਡ ਕਰ ਰਿਹਾ ਹੈ | ਇਸ ਤੋਂ ਬਾਅਦ ਨਿਊਜ਼ੀਲੈਂਡ ਚ ਵੀ ਟਵੀਟ ਪਹਿਲੇ ਨੰਬਰ ਤੇ ਟਰੈਂਡ ਕਰ ਰਿਹਾ ਹੈ |
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਇੱਕ ਲੇਖਕ ਅਤੇ ਵਕੀਲ ਹਨ। ਉਹ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀਆਂ ਮੰਗਾਂ ਲੈ ਕੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਗਏ ਹਨ।
ਮੀਨਾ ਹੈਰਿਸ ਨੇ ਇਸ ਸਬੰਧ ਵਿੱਚ ਕਈ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ, "ਇਹ ਮੌਕਾ ਮੇਲ ਨਹੀਂ ਹੈ ਕਿ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਉੱਪਰ ਹਮਲੇ ਨੂੰ ਮਹੀਨਾ ਵੀ ਨਹੀਂ ਹੋਇਆ ਕਿ ਦੁਨੀਆਂ ਦੇ ਸਭ ਤੋਂ ਵੱਧ ਵਸੋਂ ਵਾਲੇ ਲੋਕਤੰਤਰ ਉੱਪਰ ਹਮਲਾ ਹੋ ਰਿਹਾ ਹੈ। ਇਹ ਜੁੜਿਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਭਾਰਤ ਵਿੱਚ ਇੰਟਰਨੈੱਟ ਬੰਦ ਕੀਤੇ ਜਾਣ ਤੋਂ ਅਤੇ ਅਰਧਸੈਨਿਕ ਹਿੰਸਾ ਤੋਂ ਗੁੱਸਾ ਆਉਣਾ ਚਾਹੀਦਾ ਹੈ।"
ਲੋਕਾਂ ਦੀ ਆਵਾਜ਼ ਅੱਜ ਦੇ ਡਿਜੀਟਲ ਯੁੱਗ ਚ ਬੰਦ ਕਰਨ ਲਈ ਸਰਕਾਰ ਵਲੋਂ ਇੰਟਰਨੈਟ ਤੱਕ ਬੰਦ ਕਰ ਦਿੱਤਾ ਗਿਆ | ਤਾਂ ਜੋ ਲੋਕ ਪਲ ਪਲ ਦੀ ਜਾਣਕਾਰੀ ਜਾਂ ਖ਼ਬਰ ਦੁਨੀਆਂ ਭਰ ਚ ਨਾ ਜਾਂ ਸਕੇ | ਪਰ ਕਿਸਾਨ ਫਿਰ ਵੀ ਡਟੇ ਹੋਏ ਹਨ | ਜਦੋ ਦੁਨੀਆਂ ਦੇ ਵੱਡੇ ਮੀਡੀਆ ਅਦਾਰਿਆਂ ਵਲੋਂ ਇਸ ਸਬੰਧ ਚ ਖ਼ਬਰਾਂ ਸਾਂਝੀਆਂ ਕੀਤਾ ਗਈਆਂ ਤਾਂ ਇਸ ਤੋਂ ਬਾਅਦ ਹੀ ਦੁਨੀਆਂ ਦੀ ਮਸ਼ਹੂਰ ਕਲਾਕਾਰ ਰਿਹਾਨਾ ਅਤੇ ਹੋਰ ਇਸ ਬਾਰੇ ਦੇਖ ਕੇ ਕਿਸਾਨਾਂ ਦੀ ਹੱਕ ਚ ਬੋਲੇ ਹਨ | ਪਰ ਜੇ ਭਾਰਤ ਦੇ ਬੋਲੀਵੁਡ ਦੇ ਕਲਾਕਾਰਾਂ ਦੀ ਗੱਲ ਦੇਖ ਲਈਏ | ਉਹ ਇਸ ਤਰਾਂ ਚੁੱਪ ਹਨ ਜਿਵੇ ਮੂੰਹ ਚ ਘੁੰਗਣੀਆਂ ਪਾਈਆਂ ਹੋਣ ਅਤੇ ਅੱਜ ਤੱਕ ਕੁਝ ਜੋ ਬੋਲੇ ਉਹ ਵੀ ਸਰਕਾਰ ਦੇ ਹੱਕ ਚ ਹੀ ਬੋਲੇ ਹਨ |
ਇਥੋਂ ਤੱਕ ਕਿ ਕੰਗਨਾ ਰਣੌਤ ਵਰਗੀਆਂ ਬਾਲੀਵੁੱਡ ਹਸਤੀਆਂ ਸਰਕਾਰ ਦੀ ਗੋਦੀ ਦਾ ਨਿੱਘ ਮਾਣ ਰਹੀਆਂ ਹਨ | ਪਰ ਦੂਜੇ ਪਾਸੇ ਰਿਹਾਨਾ ਨੇ ਇੰਟਰਨੈੱਟ ਬੰਦ ਕਰਨ ਦੀ ਵੀ ਨਿਖੇਧੀ ਕੀਤੀ ਹੈ ਜਿਸ ਨੂੰ ਕਿਸਾਨ ਸੰਘਰਸ਼ ਵਿਚ ਅੜਿੱਕਾ ਪਾਉਣ ਲਈ ਚੁੱਕਿਆ ਗਿਆ ਕਦਮ ਦੱਸ ਰਹੇ ਹਨ। ਉਸ ਨੇ ‘ਸੀਐੱਨਐੱਨ’ ਦਾ ਇਕ ਖ਼ਬਰ ਆਰਟੀਕਲ ਟਵੀਟ ਨਾਲ ਸਾਂਝਾ ਕੀਤਾ ਜਿਸ ਵਿਚ ਭਾਰਤ ’ਚ ਇੰਟਰਨੈੱਟ ਬੰਦ ਹੋਣ ਬਾਰੇ ਦੱਸਿਆ ਗਿਆ ਹੈ। ਪੌਪ ਸਟਾਰ ਨੇ ਲਿਖਿਆ ‘ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?’ ਉਸ ਨੇ ਨਾਲ ਹੀ ਹੈਸ਼ਟੈਗ ‘ਫਾਰਮਰਜ਼ ਪ੍ਰੋਟੈਸਟ’ ਵੀ ਲਿਖਿਆ। ਜ਼ਿਕਰਯੋਗ ਹੈ ਕਿ ਗਾਇਕਾ ਦੇ ਟਵਿੱਟਰ ਉਤੇ 10 ਕਰੋੜ ਫਾਲੋਅਰਜ਼ ਹਨ। ਦਿੱਲੀ ਦੇ ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰ ਉਤੇ ਇੰਟਰਨੈੱਟ ਸੇਵਾਵਾਂ ਬੰਦ ਹਨ। ਰਿਹਾਨਾ ਨੇ ਮਿਆਂਮਾਰ ਵਿਚ ਹੋਏ ਤਖ਼ਤਾ ਪਲਟ ਬਾਰੇ ਵੀ ਟਵੀਟ ਕੀਤਾ ਹੈ।
ਵਿਸ਼ਵ ਚ ਵਸਦੇ ਲੋਕ ਵਲੋਂ ਅੱਜ ਵੀ ਕਿਸਾਨਾਂ ਨਾਲ ਹਮਦਰਦੀ ਹੈ | ਅਤੇ ਵੱਖ ਵੱਖ ਸਮੇਂ ਤੇ ਇਹ ਸਿਰਫ਼ ਕੁਝ ਲੋਕਾਂ ਵੱਲੋੰ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਸੀ ਕਿ ਛੱਬੀ ਦੀਆਂ ਘਟਨਾਵਾਂ ਤੋੰ ਬਾਅਦ ਸਾਡੀ ਅੰਤਰਰਾਸ਼ਟਰੀ ਹਮਦਰਦੀ ਖੁੱਸ ਗਈ। ਜਦਕਿ ਅਜਿਹਾ ਕੁਝ ਨਹੀੰ ਦੇਸ-ਵਿਦੇਸ ਦੇ ਭਰੋਸੇਯੋਗ ਮੀਡੀਆ ਅਦਾਰੇ ਅੱਜ ਵੀ ਕਿਸਾਨ ਸੰਘਰਸ਼ ਨਾਲ ਹਮਦਰਦੀ ਰੱਖਦੇ ਹਨ।
ਗੱਲ ਕਿਸੇ ਵੀ ਸਰਕਾਰ ਦੀ ਗੱਲ ਕਰ ਲਈ ਜਾਵੇ ਤਾਂ ਸਟੇਟ ਐਨੀ ਜਾਬਰ ਹੈ ਕਿ ਸਟੇਟ ਵਲੋਂ ਕੀਤੇ ਜਬਰ ਅਤੇ ਜ਼ੁਲਮ ਨੇ ਹੀ ਸਾਡੀ ਹਮਦਰਦੀ ਖੁੱਸਣ ਨਹੀਂ ਦੇਣੀ।
ਸਟੇਟ ਨੇ ਹਰ ਰੋਜ਼ ਜਬਰ ਤੇ ਗਲਤੀਆਂ ਕਰਨੀਆਂ ਹਨ ਅਤੇ ਇਸ ਕਾਰਨ ਹੀ ਦੁਨੀਆਂ ਦੇ ਵੱਡੇ ਨਾਮੀ ਲੋਕ ਇਸ ਸਬੰਧ ਚ ਆਵਾਜ਼ ਬੁਲੰਦ ਕਰ ਰਹੇ ਹਨ |
ਪਰ ਕੁਝ ਲੋਕ ਸਿਰਫ਼ ਆਪਣੀ ਲੀਡਰੀ ਚਮਕਾਉਣ ਲਈ ਹੀ ਹੋਰਾਂ ਸਿਰ ਦੋਸ਼ ਮੜ੍ਹਨ ਲੱਗ ਜਾਂਦੇ ਹਨ ਅਤੇ ਮੋਰਚੇ ਦਾ ਨੁਕਸਾਨ ਕਰਕੇ ਆਪਣੀ ਝੂਠੀ
ਨਿੱਜੀ ਹਮਦਰਦੀ ਲਈ “ਮਾਰੇ ਗਏ, ਲੁੱਟੇ ਗਏ, ਨੁਕਸਾਨ ਹੋ ਗਿਆ” ਦਾ ਰੌਲੇ ਪਾ ਕੇ ਲੋਕਾਂ ਨੂੰ ਨਿਰਾਸ਼ ਕਰਦੇ ਹਨ, ਇਸ ਤਰਾਂ ਦੇ ਤੱਤਾਂ ਤੋਂ ਦੂਰ ਰਿਹਾ ਕਰੋ।
ਦੁਨੀਆਂ ਕਿਸਾਨ ਸੰਘਰਸ਼ ਵੱਲ ਉਸੇ ਤਰਾਂ ਹੀ ਦੇਖ ਰਹੀ ਹੈ ; ਬੱਸ ਕਿਸੇ ਸ਼ੈਤਾਨ ਸ਼ੈਅ ਨੇ ਆਪਣੀ ਚੌਧਰ ਲਈ ਸਾਡੇ’ਚ ਫੁੱਟ ਪਾ ਦਿੱਤੀ।