ਆਕਲੈਂਡ (ਹਰਪ੍ਰੀਤ ਸਿੰਘ)- ਮੋਦੀ ਸਰਕਾਰ ਤੇ ਉਸ ਦੀਆਂ ਭੇਡਾਂ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਥੂ-ਥੂ ਲਗਾਤਾਰ ਜਾਰੀ ਹੈ, ਇਹ ਥੂ-ਥੂ ਭਾਂਵੇ ਕੌੜੇ ਸ਼ਬਦਾਂ ਰਾਂਹੀ ਨਹੀਂ ਕੀਤੀ ਜਾ ਰਹੀ, ਪਰ ਸੋਸ਼ਲ ਮੀਡੀਆ 'ਤੇ ਵੱਡੀਆਂ-ਵਡੀਆਂ ਅੰਤਰ-ਰਾਸ਼ਟਰੀ ਸੈਲੀਬਰੀਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲ ਕੇ ਹੀ ਮੋਦੀ ਸਰਕਾਰ ਤੇ ਉਸਦੀਆਂ ਭੇਡਾਂ ਨੂੰ ਕਰਾਰੇ ਜੁਆਬ ਦੇ ਰਹੀਆਂ ਹਨ, ਇਨ੍ਹਾਂ ਸੈਲੀਬਰੀਟੀਆਂ ਵਿੱਚ ਰਿਹਾਨਾ, ਗਰੇਟਾ ਥਨਬਰਗ ਤੋਂ ਬਾਅਦ ਇੱਕ ਹੋਰ ਨਾਮ ਸ਼ੁਮਾਰ ਹੋਇਆ ਹੈ ਤੇ ਉਹ ਹੈ ਟਵਿਟਰ ਦੇ ਸੀਈਓ ਜੈਕ ਡੋਰਸੀ, ਜਿਸਨੇ ਰਿਹਾਨਾ ਦੇ ਕਿਸਾਨਾ ਲਈ ਕੀਤੇ ਟਵਿਟ ਨੂੰ ਲਾਈਕ ਕੀਤਾ ਹੈ ਤੇ ਕੰਗਨਾ ਦੇ ਕੀਤੇ ਟਵਿਟਾਂ ਨੂੰ ਰੱਦ ਕੀਤਾ ਹੈ। ਬਹੁਤ ਵਧੀਆ ਤੇ ਸ਼ਰਮ ਮੋਦੀ ਦੀਆਂ ਉਨ੍ਹਾਂ ਭੇਡਾਂ ਨੂੰ ਜਿਨ੍ਹਾਂ ਵਿੱਚ ਬਾਲੀਵੁੱਡ ਅਦਾਕਾਰ ਤੇ ਸਾਧਗੁਰੂ ਵਰਗੀਆਂ ਭੇਡਾਂ ਦੇ ਨਾਮ ਆਉਂਦੇ ਹਨ। ਜੋ ਮਨੁੱਖੀ ਅਧਿਕਾਰਾਂ ਦੇ ਹਨਣ ਨੂੰ ਦੇਸ਼ ਦਾ ਅੰਦਰੂਨੀ ਮਸਲਾ ਤੇ ਸਫਲ ਲੋਕਤੰਤਰ ਦੱਸ ਰਹੇ ਹਨ।