Wednesday, 03 March 2021
23 February 2021 World

ਵਿਦੇਸ਼ਾਂ ਚੋਂ ਭਾਰਤ ਜਾਣ ਵਾਲੇ ਲੋਕਾਂ ਲਈ ਕੁਝ ਨਵੀਆਂ ਨੀਤੀਆਂ

ਵਿਦੇਸ਼ਾਂ ਚੋਂ ਭਾਰਤ ਜਾਣ ਵਾਲੇ ਲੋਕਾਂ ਲਈ ਕੁਝ ਨਵੀਆਂ ਨੀਤੀਆਂ - NZ Punjabi News

ਆਕਲੈਂਡ - ਭਾਰਤ ‘ਚ ਵਧ ਰਹੇ ਕਰੋਨਾ ਕੇਸਾਂ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਸਿਹਤ ਵਿਭਾਗ ਨੇ ਕੁਝ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜੋ ਭਾਰਤੀ ਸਮੇਂ ਅਨੁਸਾਰ ਅੱਜ ਰਾਤ 11:59 ਵਜੇ ਲਾਗੂ ਹੋਣਗੀਆਂ।

ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਦੇ ਤੈਅ ਸਮੇਂ ਤੋਂ ਪਹਿਲਾਂ ਕੋਵਿਡ-19 ਲਈ Self declaration form ਆਨਲਾਈਨ ਏਅਰ ਸੁਵਿਧਾ ਪੋਰਟਲ ’ਤੇ ਭਰਨਾ ਹੋਵੇਗਾ।

ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਦੇ ਆਨਲਾਈਨ ਪੋਰਟਲ ‘ਤੇ declaration ਫ਼ਾਰਮ ਨਾਲ ਪ੍ਰਮਾਣਿਕ RT-PCR ਦੀ ਨੈਗੇਟਿਵ ਕੋਵਿਡ-19 ਰਿਪੋਰਟ ਅਪਲੋਡ ਕਰਨੀ ਹੋਵੇਗੀ।

ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਹਵਾਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਦੀ ਹੀ ਹੋਣੀ ਚਾਹੀਦੀ ਹੈ, ਉਸ ਤੋਂ ਪੁਰਾਣੀ ਰਿਪੋਰਟ ਨਹੀਂ ਚੱਲੇਗੀ।

ਸਿਰਫ਼ ਬਿਨ੍ਹਾਂ ਲੱਛਣ ਵਾਲੇ ਯਾਤਰੀਆਂ ਨੂੰ ਹੀ ਥਰਮਲ ਸਕ੍ਰੀਨਿੰਗ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਨੈਗੇਟਿਵ ਰਿਪੋਰਟ ਤੋਂ ਬਿਨ੍ਹਾਂ ਭਾਰਤ ‘ਚ ਸਿਰਫ ਉਸ ਯਾਤਰੀ ਨੂੰ ਐਂਟਰ ਹੋਣ ਦੀ ਇਜਾਜ਼ਤ ਹੋਵੇਗੀ ਜਿਸ ਦੇ ਘਰ ਕਿਸੇ ਦਾ ਦੇਹਾਂਤ ਹੋਇਆ ਹੈ।
ਛੋਟ ਲੈਣ ਲਈ ਯਾਤਰੀਆਂ ਨੂੰ ਆਨਲਾਈਨ ਪੋਰਟਲ ‘ਤੇ ਯਾਤਰਾ ਤੋਂ 72 ਘੰਟੇ ਪਹਿਲਾਂ ਅਰਜ਼ੀ ਦੇਣੀ ਹੋਵੇਗੀ।
ਇਹ ਨਿਯਮ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਨ ਵਾਲਿਆਂ ‘ਤੇ ਵੀ ਲਾਗੂ ਹੋਣਗੇ ਪਰ ਉਹ ਆਨਲਾਈਨ ਰਜਿਸਟ੍ਰੇਸ਼ਨ ਦਾ ਫਾਇਦਾ ਨਹੀਂ ਚੁੱਕ ਸਕਦੇ।
ਇੰਗਲੈਂਡ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਤੋਂ ਪੁੱਜਣ ਵਾਲੇ ਯਾਤਰੀਆਂ ਨੂੰ ਕੰਪਨੀ ਵੱਲੋਂ ਹਵਾਈ ਜਹਾਜ਼ ‘ਚ ਵੱਖ ਕਰ ਦਿੱਤਾ ਜਾਵੇਗਾ।
ਇੰਗਲੈਂਡ, ਯੂਰਪ ਜਾਂ ਦੱਖਣੀ ਏਸ਼ੀਆ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਖ਼ੁਦ ਦੇ ਖ਼ਰਚੇ ‘ਤੇ ਮੌਲੀਕਿਊਲਰ ਜਾਂਚ ਕਰਵਾਉਣੀ ਜ਼ਰੂਰੀ ਹੋਵੇਗੀ।
ਏਅਰਪੋਰਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਯਾਤਰੀਆਂ ਨੂੰ ਆਪਣਾ ਸੈਂਪਲ ਇੱਕ ਤੈਅ ਥਾਂ ’ਤੇ ਦੇਣਾ ਹੋਵੇਗਾ।

ਰਿਪੋਰਟ ਦੇ ਨੈਗੇਟਿਵ ਹੋਣ ਤੋਂ ਬਾਅਦ ਵੀ ਯਾਤਰੀਆਂ ਨੂੰ 14 ਦਿਨਾਂ ਲਈ ਖ਼ੁਦ ਦੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਜੇ ਰਿਪੋਰਟ ਪਾਜ਼ਿਟਿਵ ਆਉਂਦੀ ਹੈ, ਤਾਂ ਉਨ੍ਹਾਂ ਨੂੰ Standard health protocol ਦੇ ਤਹਿਤ ਇਲਾਜ ਕਰਵਾਉਣਾ ਹੋਵੇਗਾ।

ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ‘ਆਰੋਗਿਆ ਸੇਤੂ’ ਐਪ ਆਪਣੇ ਮੋਬਾਇਲ ਚ ਡਾਊਨਲੋਡ ਕਰਨੀ ਹੋਵੇਗੀ।

ਹਵਾਈ ਜਹਾਜ਼ ਵਿੱਚ ਯਾਤਰਾ ਦੌਰਾਨ ਯਾਤਰੀਆਂ ਨੂੰ ਸੋਸ਼ਲ ਦੂਰੀ ਬਣਾ ਕੇ ਰੱਖਣੀ ਹੋਵੇਗੀ।

ADVERTISEMENT
NZ Punjabi News Matrimonials