Monday, 19 April 2021
26 February 2021 World

ਨੋਦੀਪ ਕੌਰ ਨੂੰ ਪੰਜਾਬ ਹਰਿਆਣਾ ਕੋਰਟ ਤੋਂ ਮਿਲੀ ਜਮਾਨਤ

ਨੋਦੀਪ ਕੌਰ ਨੂੰ ਪੰਜਾਬ ਹਰਿਆਣਾ ਕੋਰਟ ਤੋਂ  ਮਿਲੀ ਜਮਾਨਤ - NZ Punjabi News

ਆਕਲੈਂਡ - ਮਜ਼ਦੂਰ ਹੱਕਾਂ ਦੀ ਕਾਰਕੁਨ ਨੌਦੀਪ ਕੌਰ ਨੂੰ ਤੀਜੀ ਐੱਫ਼ਆਈਆਰ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ। ਮੀਨਾ ਹੈਰਿਸ ਨੇ ਟਵੀਟ ਕਰਦਿਆਂ ਕਿਹਾ ਕਿ ਨੌਦੀਪ ਕੌਰ ਤੇ ਦਿਸ਼ਾ ਰਾਵੀ ਨੂੰ ਜ਼ਮਾਨਤ ਮਿਲ ਗਈ ਹੈ। "ਮੈਂ ਮੰਨਦੀ ਹਾਂ ਇਸ ਦਾ ਕਾਰਨ ਹੈ ਕਿ ਲੋਕਾਂ ਨੇ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ।"

ADVERTISEMENT
NZ Punjabi News Matrimonials