ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਐਸਟਰਾ ਜੀਨੇਕਾ ਦੀ ਕੋਰੋਨਾ ਦੀ ਦਵਾਈ ਹੋਏ ਜਾਂ ਬਾਇਓ ਐਨਟੇਕ ਦੀ ਕੋਰੋਨਾ ਦਵਾਈ, ਬਜੁਰਗਾਂ ਨੂੰ ਲਾਈ ਇਨ੍ਹਾਂ ਦੀ ਇੱਕ-ਇੱਕ ਟੀਕੇ ਦੀ ਡੋਜ ਵੀ ਕਮਾਲ ਕਰੀ ਜਾਂਦੀ ਹੈ।
ੁਇੰਗਲੈਂਡ ਵਿੱਚ ਵਿਗਿਆਨੀਆਂ ਵਲੋਂ ਕੀਤੇ ਇੱਕ ਪ੍ਰੀਖਣ ਵਿੱਚ ਪਤਾ ਲੱਗਾ ਹੈ ਕਿ 80 ਸਾਲ ਦੇ ਬਜੁਰਗਾਂ ਵਿੱਚ ਟੀਕਾ ਲਾਉਣ ਦੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਬਜੁਰਗਾਂ ਦੀ ਹਸਪਤਾਲ ਵਿੱਚ ਭਰਤੀ ਦੇ ਕੇਸਾਂ ਵਿੱਚ ਕਾਫੀ ਹੱਦ ਤੱਕ ਕਮੀ ਆਈ ਹੈ, ਬਜੁਰਗ ਸਿਰਫ ਇੱਕ ਟੀਕੇ ਨਾਲ ਹੀ 80% ਤੱਕ ਕੋਰੋਨਾ ਨਾਲ ਲੜਣ ਦੀ ਸਮਰਥਾ ਪੈਦਾ ਕਰਨ ਯੋਗ ਹੋ ਗਏ। ਪਰ ਪੂਰੀ ਸੁਰੱਖਿਆ ਲਈ ਦੂਜਾ ਟੀਕਾ 4 ਹਫਤਿਆਂ ਦੇ ਅੰਤਰਾਲ 'ਤੇ ਲਾਉਣਾ ਜਰੂਰੀ ਹੈ।
ਹੁਣ ਤੱਕ ਯੂਕੇ ਵਿੱਚ ਹੁਣ ਤੱਕ 20 ਮਿਲੀਅਨ ਲੋਕ ਕੋਰੋਨਾ ਦੀ ਦਵਾਈ ਦਾ ਟੀਕਾ ਲਗਵਾ ਚੁੱਕੇ ਹਨ।