ਆਕਲੈਂਡ (ਹਰਪ੍ਰੀਤ ਸਿੰਘ) - ਐਡਮਿੰਟਨ ਸ਼ਹਿਰ ਤੋਂ ਮੈਡੀਸਨ ਹੈਟ ਜਾ ਰਹੀ 28 ਸਾਲਾ ਦਮਨ ਦੀ ਕਾਰ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਐਮਰਜੈਂਸੀ ਸੇਵਾਵਾਂ ਦਿੱਤੇ ਜਾਣ ਦੇ ਬਾਵਜੂਦ ਉਸਨੂੰ ਬਚਾਇਆ ਨਾ ਜਾ ਸਕਿਆ।
ਦਮਨ 2021 ਵਿੱਚ ਕੈਨੇਡਾ ਗਈ ਸੀ ਤੇ ਇੱਕ ਰਜਿਸਟਰਡ ਨਰਸ ਸੀ, ਉਸਦਾ ਵਿਆਹ 2023 ਵਿੱਚ ਹੋਇਆ, ਉਸਦੇ ਪਿਤਾ ਜੀ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਗ੍ਰੰਥੀ ਸਿੰਘ ਹਨ। ਪਰਿਵਾਰ ਕੋਲ ਮ੍ਰਿਤਕ ਦਮਨ ਦੀ ਦੇਹ ਭੇਜਣ ਲਈ ਗੋਫੰਡ ਮੀ 'ਤੇ ਇੱਕ ਪੇਜ ਵੀ ਬਣਾਇਆ ਗਿਆ ਹੈ, ਤਾਂ ਜੋ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਪਰਿਵਾਰ ਦੀ ਮੱਦਦ ਹੋ ਸਕੇ