Monday, 09 September 2024
08 August 2024 World

ਬਹੁਤ ਮਾ-ੜਾ ਹੋਇਆ ਭਾਰਤੀ ਰੈਸਲਰ ‘ਵਿਨੇਸ਼ ਫੋਗਾਟ’ ਨਾਲ

ਬਹੁਤ ਮਾ-ੜਾ ਹੋਇਆ ਭਾਰਤੀ ਰੈਸਲਰ ‘ਵਿਨੇਸ਼ ਫੋਗਾਟ’ ਨਾਲ - NZ Punjabi News

ਓਵਰਵੇਟ ਹੋਣ ਕਾਰਨ ਗੋਲਡ ਮੈਡਲ ਜਿੱਤਦੀ-ਜਿੱਤਦੀ ਸਿਲਵਰ ਤੋਂ ਵੀ ਹੱਥ ਧੋ ਬੈਠੀ...
ਆਕਲੈਂਡ (ਹਰਪ੍ਰੀਤ ਸਿੰਘ) - ਓਵਰਵੇਟ ਹੋਣ ਕਾਰਨ ਭਾਰਤੀ ਫਰੀ ਸਟਾਈਲ ਰੈਸਲਰ ਆਪਣੇ ਬੀਤੇ ਦਿਨੀਂ ਗੋਲਡ ਮੈਡਲ ਲਈ ਖੇਡੇ ਜਾਣ ਵਾਲੇ ਪੈਰਿਸ ਓਲੰਪਿਕ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕੀ, ਕਿਉਂਕਿ ਉਸਨੂੰ ਓਵਰਵੇਟ ਹੋਣ ਕਾਰਨ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਇਨ੍ਹਾਂ ਹੀ ਨਹੀਂ ਜਾਪਾਨ ਦੀ ਰੈਸਲਰ ਨੂੰ ਹਰਾਉਣ ਤੋਂ ਬਾਅਦ ਸਿਲਵਰ ਮੈਡਲ ਦੀ ਦਾਅਵੇਦਾਰ ਬਣੀ ਵਿਨੇਸ਼ ਫੋਗਾਟ, ਉਸ ਹੱਕ ਤੋਂ ਵੀ ਵਾਂਝੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ 50 ਕਿਲੋ ਸ਼੍ਰੇਣੀ ਦੇ ਫਾਈਨਲ ਮੁਕਾਬਲੇ ਵਿੱਚ ਫੁਗਾਟ ਦਾ ਭਾਰ 2.5 ਕਿਲੋ ਜਿਆਦਾ ਨਿਕਲਿਆ ਸੀ।
ਵਿਨੇਸ਼ ਫੋਗਾਟ, ਦਿੱਲੀ ਵਿੱਚ ਮਹਿਲਾ ਖਿਡਾਰਣਾ ਵਿਰੁੱਧ ਹੋਏ ਧੱਕੇ ਖਿਲਾਫ ਧਰਨੇ ਵਿੱਚ ਸਰਗਰਮ ਹੋਣ ਕਾਰਨ ਵੀ ਕਾਫੀ ਸੁਰਖੀਆਂ ਵਿੱਚ ਆਈ ਸੀ।

ADVERTISEMENT
NZ Punjabi News Matrimonials