ਆਕਲੈਂਡ (ਹਰਪ੍ਰੀਤ ਸਿੰਘ) - ਜਪਾਨ ਵਿੱਚ ਕੁਝ ਸਮਾਂ ਪਹਿਲਾਂ 7.1 ਤੀਬਰਤਾ ਦਾ ਤਾਕਤਵਰ ਭੂਚਾਲ ਆਉਣ ਦੀ ਖਬਰ ਹੈ, ਇਸ ਲਈ ਜਪਾਨ ਦੇ ਮੈਟਰੀਓਲੋਜੀਕਲ ਵਿਭਾਗ ਨੇ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਸਮੁੰਦਰੀ ਕੰਢਿਆਂ ਨਜਦੀਕ 1 ਮੀਟਰ ਉੱਚੀਆਂ ਲਹਿਰਾਂ ਦੇਖੀਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਅਤੇ ਉੱਚੀਆਂ ਥਾਵਾਂ 'ਤੇ ਜਾਣ ਦੀ ਸਲਾਹ ਹੈ। ਭੂਚਾਲ ਦਾ ਕੇਂਦਰ ਕਾਇਸ਼ੁ ਦਾ ਪੂਰਬੀ ਤੱਟ ਦੱਸਿਆ ਜਾ ਰਿਹਾ ਹੈ। ਇਸ ਕਾਰਨ ਕਾਫੀ ਜਿਆਦਾ ਮਾਲੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ, ਪਰ ਚੰਗੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।