ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਵਿੱਚ ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ: ਸੁਖ਼ਪਾਲ ਸਿੰਘ ਖ਼ਹਿਰਾ ਦੇ ਚੰਡੀਗੜ੍ਹ ਅਤੇ ਕਪੂਰਥਲਾ ਵਿੱਚ ਰਾਮਗੜ੍ਹ ਸਥਿਤ ਰਿਹਾਇਸ਼ ਦੇ ਨਾਲ ਨਾਲ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੇ ਜਾਣਦੀ ਖ਼ਬਰ ਹੈ।ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ 5 ਥਾਂਵਾਂ ’ਤੇ, ਚੰਡੀਗੜ੍ਹ ਵਿੱਚ ਅਤੇ ਦਿੱਲੀ ਵਿੱਚ 2 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਏਜੰਸੀ ਅਨੁਸਾਰ ਅਧਿਕਾਰੀਆਂ ਦਾ ਦਾਅਵਾ ਕੀਤਾ ਗਿਆ ਹੈ ਕਿ ਇਹ ਛਾਪੇਮਾਰੀ ਡਰੱਗਜ਼, ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਮਾਮਲੇ ਵਿੱਚ ਕੀਤੀ ਜਾ ਰਹੀ ਹੈ।ਇਸੇ ਦੌਰਾਨ ਖ਼ਬਰ ਹੈ ਕਿ ਸ: ਸੁਖ਼ਪਾਲ ਸਿੰਘ ਖ਼ਹਿਰਾ ਤੋਂ ਉਨ੍ਹਾਂ ਦਾ ਮੋਬਾਇਲ ਲੈ ਕੇ ਈ.ਡੀ.ਨੇ ਰੱਖ ਲਿਆ ਹੈ।ਇਹ ਛਾਪੇਮਾਰੀ ਸਵੇਰੇ 7.30 ਵਜੇ ਸ਼ੁਰੂ ਹੋਈ ਅਤੇ 8 ਟਿਕਾਣਿਆ ’ਤੇ ਕੀਤੀ ਜਾ ਰਹੀ ਹੈ।ਚੰਡੀਗੜ੍ਹ ਵਿੱਚ ਸੈਕਟਰ 5 ਸਥਿਤ ਸ: ਖ਼ਹਿਰਾ ਦੇ ਘਰ ਵਿਖ਼ੇ ਈ.ਡੀ.ਛਾਪਾ ਮਾਰਿਆ ਗਿਆ ਹੈ ਜਦਕਿ ਜ਼ਿਲ੍ਹਾ ਕਪੂਰਥਲਾ ਦੇ ਰਾਮਗੜ੍ਹ ਵਿੱਚ ਉਨ੍ਹਾਂ ਦੇ ਜੱਦੀ ਘਰ ਵਿਖ਼ੇ ਵੀ ਛਾਪਾਮਾਰੀ ਹੋਈ ਹੈ।ਚੰਡੀਗੜ੍ਹ ਵਿਖ਼ੇ ਛਾਪੇਮਾਰੀ ਮੌਕੇ ਸ: ਖ਼ਹਿਰਾ ਅਤੇ ਉਨ੍ਹਾਂ ਦਾ ਵਕੀਲ ਬੇਟਾ ਮਹਿਤਾਬ ਖ਼ਹਿਰਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।ਈ.ਡੀ. ਦੇ ਅਧਿਕਾਰੀਆਂਅਨੁਸਾਰ ਸ: ਖ਼ਹਿਰਾ ਦੀ ਜਾਇਦਾਦ ਸੰਬੰਧੀ ਦਸਤਾਵੇਜ਼ ਅਤੇ ਬੈਂÎਕਾਂ ਦੇ ਲੈਣ ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ‘ਮਨੀ ਲਾਂਡਰਿੰਗ’ ਦਾ ਕੇਸ ਦਰਜ ਕਰਨ ਉਪਰੰਤ ਹੀ ਸੁਖ਼ਪਾਲ ਖ਼ਹਿਰਾ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਜਾ ਰਹੀ ਹੈ।ਸ: ਖ਼ਹਿਰਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂਕਿਹਾ ਹੈ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ। ਉਨ੍ਹਾਂ ਦੇ ਵਕੀਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਖੜ੍ਹੇ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਖ਼ਬਰ ਮਿਲਣ ’ਤੇ ਸੀਨੀਅਰ ਐਡਵੋਕੇਟ ਸ: ਆਰ.ਐਸ. ਚੀਮਾ ਵੀ ਸ: ਖ਼ਹਿਰਾ ਦੀ ਰਿਹਾਇਸ਼ ’ਤੈ ਪੁੱਜੇ ਅਤੇ ਉਨ੍ਹਾਂ ਨੇ ਆਖ਼ਿਆ ਕਿ ਛਾਪਮੇਾਰੀਕਿਸਾਨ ਅੰਦੋਲਨ ਦਾ ਸਮਰਥਨ ਕਰਨ ਕਰਕੇ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਜੇ 8 ਮਾਰਚ ਨੂੰ ਹੀ ਸ: ਖ਼ਹਿਰਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕਰਕੇ ਕਿਹਾ ਸੀ ਕਿ ਸਾਡੀਆਂ ਮਹਿਲਾ ਕਿਸਾਨ ਹੀ ਸਾਡੀ ਤਾਕਤ ਹਨ। ਉਹ ਪਿਛਲੇ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੀਆਂ ਹੋਈਆਂ ਹਨ। ਉਹਨਾਂ ਨੂੰ ਪਤਾ ਹੈ ਕਿ ਨਵੇਂ ਕਾਨੂੂੰਨ ਕਿਵੇਂ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਨਗੇ। ਉਹਨਾਂ ਦੀ ਮੋਰਚੇ ’ਤੇ ਮੌਜੂਦਗੀ ਸਾਨੂੰ ਦੁਗਣੀ ਤਾਕਤ ਦਿੰਦੀ ਹੈ।ਕਾਂਗਰਸ ਛੱਡਣ ਮਗਰੋਂ ਭੁਲੱਥ ਤੋਂ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਚੁਣੇ ਗਏ ਸ: ਖ਼ਹਿਰਾ ਤੇਜ਼ ਤਰਾਰ ਨੇਤਾ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਮਗਰੋਂ ਉਨ੍ਹਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਡਿਕਟੇਟਰਾਨਾ ਰਵੱਈਏ ਦੇ ਦੋਸ਼ ਲਗਾਉਂਦਿਆਂ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ ਸੀ। ਉਹ ਕਿਸਾਨ ਅੰਦੋਲਨ ਦੌਰਾਨ ਵੀ ਖੁਲ੍ਹ ਕੇ ਆਪਣੀ ਗੱਲ ਰੱਖਦੇ ਰਹੇ ਹਨ।