ਆਕਲੈਂਡ (ਹਰਪ੍ਰੀਤ ਸਿੰਘ) - ਦਰਬਾਰ ਸਾਹਿਬ ਵਿਖੇ ਜੱਥੇਦਾਰ ਸਾਹਿਬ ਦੇ ਆਦੇਸ਼ਾਂ 'ਤੇ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਕੇਸਰੀ ਤੋਂ ਬਦਲਕੇ ਬਸੰਤੀ ਕਰ ਦਿੱਤਾ ਗਿਆ ਹੈ, ਤਰਕ ਇਹ ਹੈ ਕਿ ਕੇਸਰੀ ਰੰਗ ਭਗਵੇ ਦਾ ਭੁਲੇਖਾ ਪਾਉਂਦਾ ਹੈ। ਐਸ ਜੀ ਪੀ ਸੀ ਨੇ ਸਰਕੁਲਰ ਰਾਂਹੀ ਸਾਰੇ ਗੁਰੂਘਰਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਨਿਸ਼ਾਨ ਸਾਹਿਬ ਦੀ ਪੁਸ਼ਾਕ ਬਸੰਤੀ ਰੰਗ ਦੀ ਕੀਤੀ ਜਾਏ।