ਆਕਲੈਂਡ (ਹਰਪ੍ਰੀਤ ਸਿੰਘ) - 2014 ਵਿੱਚ ਅੰਨੇ ਯਾਤਰੀਆਂ ਅਤੇ ਉਨ੍ਹਾਂ ਦੇ ਗਾਈਡ ਡੋਗ ਨੂੰ ਕਈ ਵਾਰ ਅਪਮਾਨਿਤ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਉਬਰ ਕੰਪਨੀ ਖਿਲਾਫ ਕਾਨੂੰਨੀ ਮੁੱਕਦਮਾ ਦਾਇਰ ਕੀਤਾ ਗਿਆ ਸੀ, ਜਿਸ ਤੋਂ 2 ਸਾਲ ਬਾਅਦ $2.6 ਮਿਲੀਅਨ ਦੀ ਸੇਟਲਮੈਂਟ ਹੋਈ ਸੀ, ਪਰ ਅਸਲ ਵਿੱਚ ਕੰਪਨੀ ਦੇ ਡਰਾਈਵਰਾਂ ਦੇ ਵਤੀਰੇ ਜਾਂ ਕੰਪਨੀਆਂ ਦੇ ਨਿਯਮਾਂ ਵਿੱਚ ਕਦੇ ਵੀ ਸੁਧਾਰ ਨਹੀਂ ਹੋਇਆ ਤੇ ਹੁਣ ਇੱਕ ਹੋਰ ਅੰਨੀ ਮਹਿਲਾ ਯਾਤਰੀ ਦੀ ਸ਼ਿਕਾਇਤ 'ਤੇ ਕੰਪਨੀ ਨੂੰ $1.1 ਮਿਲੀਅਨ ਅਦਾ ਕਰਨ ਦੇ ਹੁਕਮ ਹੋਏ ਹਨ।
ਮਹਿਲਾ ਨੇ ਦਾਅਵਾ ਕੀਤਾ ਸੀ ਕਿ 14 ਵੱਖੋ-ਵੱਖ ਮੌਕਿਆ 'ਤੇ ਜਿਵੇਂ ਕਿ ਕੰਮ 'ਤੇ ਜਾਣ ਲਈ, ਚਰਚ ਜਾਣ ਲਈ, ਬਰਥ ਡੇਅ ਸੇਲੀਬਰੇਸ਼ਨ ਜਿਹੇ ਮੌਕਿਆਂ ਲਈ ਤੇ ਕਈ ਵਾਰ ਉਸਨੂੰ ਰਾਤਾਂ 'ਤੇ ਸੜਕਾਂ ਮੌਕੇ ਇੱਕਲਿਆਂ ਛੱਡਣ ਲਈ ਜਿੰਮੇਵਾਰ ਠਹਿਰਾਇਆ ਸੀ।
ਇਹ ਮਾਮਲਾ ਅਮਰੀਕਾ ਦਾ ਹੈ ਤੇ ਹੁਣ ਉਬਰ ਨੂੰ ਵੀ ਵਧੀਆ ਨਸੀਹਤ ਮਿਲੀ ਹੈ ਤੇ ਕੰਪਨੀ ਅਜਿਹੇ ਯਾਤਰੀਆਂ ਲਈ ਖਾਸ ਸੇਵਾ ਮੁਹੱਈਆ ਕਰ ਰਹੀ ਹੈ, ਜੋ ਸਰੀਰਿਕ ਪੱਖੋਂ ਅਸਮਰਥ ਹੋਣ ਤੇ ਜਿਨ੍ਹਾਂ ਨਾਲ ਕੋਈ ਪਾਲਤੂ ਜਾਨਵਰ ਹੋਣ।
ਇਸ ਹਰਜਾਨੇ ਵਿੱਚੋਂ $324,000 ਮਹਿਲਾ ਨੂੰ ਤੇ $805,313 ਅਦਾਲਤੀ ਕਾਰਵਾਈ ਲਈ ਅਦਾ ਕੀਤੇ ਜਾਣੇ ਹਨ।