ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਅਤੇ ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵੱਧ ਰਹੇ ਕੇਸਾਂ ਦੇ ਕਰਕੇ ਕੈਨੇਡਾ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਤੋਂ ਅੱਜ ਵੀਰਵਾਰ ਰਾਤ 11.30 ਵਜੇ (ਕੈਨੇਡਾ ਸਮਾਂ) ਤੋਂ ਆਉਂਦੇ 4 ਹਫਤਿਆਂ ਲਈ ਸਾਰੀਆਂ ਉਡਾਣਾ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਹੋਰ ਦੇਸ਼ਾਂ ਦੇ ਰਸਤੇ ਭਾਰਤ ਅਤੇ ਪਾਕਿਸਤਾਨ ਤੋਂ ਯਾਤਰੀਆਂ ਨੂੰ ਕੈਨੇਡਾ ਜਾਣ ਤੋਂ ਰੋਕਣ ਲਈ 'ਲਾਸਟ ਡੇਸਟੀਨੇਸ਼ਨ ਪੋਇੰਟ ਤੋਂ' ਕੋਰੋਨਾ ਦਾ ਨੈਗਟਿਵ ਟੈਸਟ ਲੈਣਾ ਲਾਜਮੀ ਕੀਤਾ ਗਿਆ ਹੈ। ਦੱਸਦੀਏ ਕਿ ਬੀਤੇ ਦੋ ਹਫਤਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਜੋ ਉਡਾਣਾ ਸੈਂਕੜੇ ਯਾਤਰੀਆਂ ਨੂੰ ਲੈ ਕੇ ਕੈਨੇਡਾ ਪਹੁੰਚੀਆਂ ਸਨ, ਉਨ੍ਹਾਂ ਵਿੱਚ ਕਈਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।