ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ ਦੀ ਸ਼ੁਰੂਆਤ ਵਿੱਚ ਹੀ ਭਾਰਤੀ ਵਿਗਿਆਨੀਆਂ ਦੇ ਇੱਕ ਗਰੁੱਪ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਸਖਤ ਸਿਹਤ ਸਬੰਧੀ ਸਖਤਾਈਆਂ ਅਪਣਾਈਆਂ ਜਾਣ, ਨਹੀਂ ਤਾਂ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਬਹੁਤ ਮਾਰੂ ਸਾਬਿਤ ਹੋਏਗਾ। ਇਹ ਕੋਰੋਨਾ ਦਾ ਨਵਾਂ ਵੇਰੀਅਂਟ ਪਹਿਲ਼ਾਂ ਮੁਕਾਬਲੇ ਬਹੁਤ ਖਤਰਨਾਕ ਸੀ।
ਅੰਤਰ-ਰਾਸ਼ਟਰੀ ਨਿਊਜ ਐਜੰਸੀ ਰੋਇਟਰਜ਼ ਨੂੰ ਇਸ ਗਰੁੱਪ ਦੇ ਪੰਜ ਵਿਗਿਆਨੀਆਂ ਨੇ ਦੱਸਿਆ ਕਿ ਦਿੱਤੀ ਗਈ ਚੇਤਾਵਨੀ ਦੇ ਬਾਵਜੂਦ ਸਰਕਾਰ ਨੇ ਸਖਤਾਈਆਂ ਅਮਲ ਵਿੱਚ ਨਹੀਂ ਲ਼ਿਆਉਂਦੀਆਂ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਜੇਪੀ ਦੇ ਵੱਡੇ ਨੇਤਾ, ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਰਾਜਨੀਤਿਕ ਜਲੂਸ ਕੱਢੇ, ਧਾਰਮਿਕ ਇੱਕਠ ਹੋਣ ਦਿੱਤੇ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ।
ਰੋਜਾਨਾ ਲੱਖਾਂ ਕੇਸ ਸਾਹਮਣੇ ਆ ਰਹੇ ਹਨ, ਬੀਤੇ ਦਿਨ ਵੀ 386,452 ਨਵੇਂ ਕੇਸ ਇੱਕੋ ਦਿਨ ਵਿੱਚ ਦਰਜ ਕੀਤੇ ਗਏ ਹਨ ਤੇ ਮਾਹਿਰਾਂ ਅਨੁਸਾਰ ਇਸ ਗਲਤੀ ਦਾ ਖਮਿਆਜਾ ਮੋਦੀ ਨੂੰ ਤੇ ਇਸ ਦੀ ਰਾਜਨੀਤਿਕ ਪਾਰਟੀ ਨੂੰ ਝੱਲਣਾ ਪਏਗਾ।