Monday, 09 September 2024
12 August 2024 World

ਓਲੰਪਿਕਸ ਵਿੱਚ ਹਿੱਸਾ ਲੈਣ ਵਾਲੀਆਂ ਇਨ੍ਹਾਂ 2 ਮਹਿਲਾ ਐਥਲੀਟਾਂ ਨੂੰ ਸਲਾਮ

ਗਰਭਵਤੀ ਹੋਣ ਦੇ ਬਾਵਜੂਦ ਦਿੱਤੇ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ
ਓਲੰਪਿਕਸ ਵਿੱਚ ਹਿੱਸਾ ਲੈਣ ਵਾਲੀਆਂ ਇਨ੍ਹਾਂ 2 ਮਹਿਲਾ ਐਥਲੀਟਾਂ ਨੂੰ ਸਲਾਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਜੀਪਟ ਅਤੇ ਅਜ਼ਰਨਬਾਈਜ਼ਾਨ ਦੀਆਂ ਇਨ੍ਹਾਂ 2 ਐਥਲੀਟਾਂ ਨੂੰ ਸੱਚਮੁੱਚ ਦਿਲੋਂ ਸਲਾਮ ਬਣਦਾ ਹੈ, ਅਜਿਹਾ ਇਸ ਲਈ ਕਿਉਂਕਿ ਨਾ ਇਨ੍ਹਾਂ ਨੇ ਸਿਰਫ ਪੈਰਿਸ ਓਲੰਪਿਕਸ ਵਿੱਚ ਹੁਣ ਤੱਕ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਿੱਤੇ, ਬਲਕਿ ਇਨ੍ਹਾਂ ਦੀ ਹੌਂਸਲਾਵਧਾਈ ਇਸ ਲਈ ਵੀ ਬਣਦੀ ਹੈ, ਕਿਉਂਕਿ ਦੋਨੋਂ ਐਥਲੀਟ ਹੀ ਗਰਭਵਤੀ ਸਨ ਅਤੇ ਇਸਦੇ ਬਾਵਜੂਦ ਦੋਨਾਂ ਨੇ ਆਪਣੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਇਸ ਵੇਲੇ ਇਜੀਪਟ ਦੀ ਨਾਡਾ ਹਫੇਜ਼ 7 ਮਹੀਨਿਆਂ ਦੀ ਗਰਭਵਤੀ ਹੈ ਅਤੇ ਅਜ਼ਰਬਾਈਜ਼ਾਨ ਦੀ ਯੇਲਾਗੁਲ ਰਾਜ਼ਾਨੋਵਾ ਸਾਢੇ 6 ਮਹੀਨਿਆਂ ਦੀ ਗਰਭਵਤੀ ਹੈ। ਗਰਭਵਤੀ ਮਹਿਲਾਵਾਂ ਵਲੋਂ ਓਲੰਪਿਕਸ ਖੇਡੇ ਜਾਣ ਦੀਆਂ ਖਬਰਾਂ ਪਹਿਲਾਂ ਦੇ ਸਮੇਂ ਵਿੱਚ ਵੀ ਸਾਹਮਣੇ ਆ ਚੁੱਕੀਆਂ ਹਨ, ਪਰ ਹੁਣ ਤੱਕ ਖੇਡੀਆਂ ਗਰਭਵਤੀ ਐਥਲੀਟਾਂ ਨੇ ਆਪਣੇ ਗਰਭਕਾਲ ਦੇ ਸ਼ੁਰੂਆਤੀ ਸਮੇਂ ਦੌਰਾਨ ਹੀ ਖੇਡਾਂ ਵਿੱਚ ਹਿੱਸਾ ਲਿਆ ਸੀ, ਜਦਕਿ ਇਨ੍ਹਾਂ ਦੋਨਾਂ ਦੇ ਗਰਭਕਾਲ ਦਾ 7-7 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ, ਸੱਚਮੁੱਚ ਸਲਾਮ ਹੈ ਇਨ੍ਹਾਂ ਦੇ ਜਜਬੇ ਨੂੰ।

ADVERTISEMENT
NZ Punjabi News Matrimonials