Thursday, 16 September 2021
05 May 2021 World

ਆਪਣੇ ਦੋਸਤ ਨੂੰ ਬਚਾਉਣ ਲਈ 1300 ਕਿਲੋਮੀਟਰ ਗੱਡੀ ਚਲਾ ਦਵਿੰਦਰ ਪੁੱਜਾ ਆਕਸੀਜਨ ਦਾ ਸਿਲੇਂਡਰ ਲੈਅ

ਆਪਣੇ ਦੋਸਤ ਨੂੰ ਬਚਾਉਣ ਲਈ 1300 ਕਿਲੋਮੀਟਰ ਗੱਡੀ ਚਲਾ ਦਵਿੰਦਰ ਪੁੱਜਾ ਆਕਸੀਜਨ ਦਾ ਸਿਲੇਂਡਰ ਲੈਅ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਰਾਤ 1 ਵਜੇ ਰਾਂਚੀ ਦੇ ਰਹਿਣ ਵਾਲੇ ਦਵਿੰਦਰ ਦੇ ਫੋਨ ਤੇ ਉਸਦੇ ਗਾਜਿਆਬਾਦ ਰਹਿਣ ਵਾਲੇ ਮਿੱਤਰ ਸੰਜੇ ਸਕਸੇਨਾ ਦਾ ਫੋਨ ਆਇਆ ਕਿ ਉਨ੍ਹਾਂ ਦਾ ਮਿੱਤਰ ਰਾਜਨ ਸਿੰਘ ਕੋਰੋਨਾ ਪਾਜਟਿਵ ਹੈ ਤੇ ਉਸ ਦੀ ਹਾਲਤ ਵੀ ਸਥਿਰ ਨਹੀਂ, ਉਸਦੀ ਜਾਨ ਬਚਾਉਣ ਲਈ ਜਰੂਰੀ ਆਕਸੀਜਨ ਕਿਧਰੋਂ ਮਿਲ ਨਹੀਂ ਰਹੀ ਤੇ ਸਿਰਫ 24 ਘੰਟੇ ਲਈ ਹੀ ਆਕਸੀਜਨ ਉਸ ਕੋਲ ਬਚੀ ਹੈ।
ਇਹ ਸੁਣਦੇ ਬੈਚੇਨ ਦਵਿੰਦਰ, ਬੋਕਾਰੋ ਆਕਸੀਜਨ ਪਲਾਂਟ ਲਈ ਨਿਕਲ ਪਿਆ। ਐਤਵਾਰ ਸ਼ਾਮ ਉਹ ਉੱਥੇ ਪੁੱਜਾ। ਆਕਸੀਜਨ ਦਾ ਸਿਲੈਂਡਰ ਇੱਥੇ ਵੀ ਮਿਲਣਾ ਸੁਖਾਲਾ ਨਹੀਂ ਸੀ, ਪਰ ਇੱਕ ਹੋਰ ਮਿੱਤਰ ਰਾਕੇਸ਼ ਕੁਮਾਰ ਕੰਮ ਆਇਆ, ਜੋ ਪਲਾਂਟ ਵਿੱਚ ਸੰਚਾਲਕ ਸੀ, ਉਸਨੇ ਆਕਸੀਜਨ ਦਾ ਸਿਲੈਂਡਰ ਦਵਿੰਦਰ ਨੂੰ ਲੈ ਦਿੱਤਾ ਤੇ ਉਸਤੋਂ ਬਾਅਦ ਲਗਾਤਾਰ 1300 ਕਿਲੋਮੀਟਰ ਦਾ ਸਫਰ ਤੈਅ ਕਰ ਦਵਿੰਦਰ ਗਾਜੀਆਬਾਦ ਪੁੱਜਾ ਤੇ ਆਪਣੇ ਦੋਸਤ ਦੀ ਜਾਨ ਬਚਾਈ। ਸੱਚਮੁੱਚ ਬਾਕਮਾਲ ਸੀ ਦਵਿੰਦਰ ਦਾ ਹੌਂਸਲਾ, ਜੋ ਆਪਣੇ ਯਾਰ ਦੀ ਜਾਨ ਬਚਾ ਗਿਆ।

ADVERTISEMENT
NZ Punjabi News Matrimonials