Thursday, 16 September 2021
06 May 2021 World

ਗੁੱਸੇ ‘ਚ ਆਏ ਕਿਸਾਨ ਦੇ ਪੁੱਤ ਨੇ ਫਰਾਂਸ ਦਾ ਬਾਰਡਰ ਕਰ ਦਿੱਤਾ ਛੋਟਾ

ਗੁੱਸੇ ‘ਚ ਆਏ ਕਿਸਾਨ ਦੇ ਪੁੱਤ ਨੇ ਫਰਾਂਸ ਦਾ ਬਾਰਡਰ ਕਰ ਦਿੱਤਾ ਛੋਟਾ - NZ Punjabi News
ਆਕਲੈਂਡ (ਹਰਪ੍ਰੀਤ ਸਿੰਘ) - ਬੈਲਜੀਅਨ ਤੇ ਫਰਾਂਸ ਦੇ ਬਾਰਡਰ ਤੋਂ ਇੱਕ ਅਜਿਹਾ ਕਿੱਸਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਦਰਅਸਲ ਬੈਲਜੀਅਨ ਦੇ ਬਾਰਡਰ 'ਤੇ ਸਥਿਤ ਪਿੰਡ ਏਰਕਿਊਲਿਨਜ਼ ਦਾ ਕਿਸਾਨ ਜਦੋਂ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਤਾਂ ਉਸਨੂੰ ਦੋਨਾਂ ਦੇਸ਼ਾਂ ਦੇ ਬਾਰਡਰ ਦੀ ਵੰਡ ਕਰਦਾ ਪੱਥਰ ਬਹੁਤ ਪ੍ਰੇਸ਼ਾਨ ਕਰਦਾ ਸੀ ਤੇ ਅੱਕੇ ਹੋਏ ਕਿਸਾਨ ਨੇ ਪੱਥਰ ਪੁੱਟ ਕੇ ਫਰਾਂਸ ਵੱਲ 2.5 ਮੀਟਰ ਕਰ ਦਿੱਤਾ। ਅਸਿੱਧੇ ਤੌਰ 'ਤੇ ਕਹੀਏ ਤਾਂ ਉਸਨੇ ਇਸ ਕਾਰੇ ਕਰਕੇ ਬੈਲਜੀਅਨ ਫਰਾਂਸ ਤੋਂ ਖੇਤਰਫਲ ਵਿੱਚ ਜਿਆਦਾ ਵੱਡਾ ਹੋ ਗਿਆ ਤੇ ਇਸ ਗੱਲ ਦਾ ਪਤਾ ਉਸ ਵੇਲੇ ਲੱਗਾ ਜਦੋਂ ਇੱਕ ਇਤਿਹਾਸਕਾਰ ਉਸ ਇਲਾਕੇ 'ਚ ਸੈਰ ਲਈ ਨਿਕਲਿਆ ਤੇ ਉਸਨੇ ਇਹ ਮਾਮਲਾ ਸਬੰਧਿਤ ਵਿਭਾਗ ਸਾਹਮਣੇ ਖੜਾ ਕੀਤਾ।
ਵੈਸੇ ਤਾਂ ਦੋਨਾਂ ਮੁਲਕਾਂ ਦੀ ਬਣਦੀ ਹੈ ਤੇ ਇਸ ਘਟਨਾ ਕਰਕੇ ਕੋਈ ਬਵਾਲ ਪੈਦਾ ਨਹੀਂ ਹੋਇਆ ਬਲਿਕ ਬਾਰਡਰ 'ਤੇ ਸਥਿਤ ਬੈਲਜੀਅਨ ਤੇ ਫਰਾਂਸ ਦੇ ਪਿੰਡਾਂ ਦੇ ਮੇਅਰ ਆਪਸ ਵਿੱਚ ਹਾਸਾ-ਮਜਾਕ ਜਰੂਰ ਕਰਦੇ ਦਿਖੇ। ਏਰਕਿਊਲਿਨਜ਼ ਦੇ ਮੇਅਰ ਨੇ ਫਰਾਂਸ ਵਾਲੇ ਪਾਸੇ ਦੇ ਪਿੰਡ ਦੇ ਮੇਅਰ ਨੂੰ ਕਿਹਾ ਕਿ ਚੱਲੋ ਮਾਮਲਾ ਤਾਂ ਸੁਲਝ ਹੀ ਜਾਣਾ ਹੈ, ਪਰ ਇਸ ਗੱਲ ਦੀ ਖੁਸ਼ੀ ਹੈ ਕਿ ਬੈਲਜੀਅਨ, ਫਰਾਂਸ ਨਾਲੋ ਆਕਾਰ ਵਿੱਚ ਵੱਡਾ ਹੋ ਗਿਆ ਹੈ।
ਹੁਣ ਕਿਸਾਨ ਨੂੰ ਇਸ ਮਾਮਲੇ ਵਿੱਚ ਪੱਥਰ ਉਸੇ ਥਾਂ 'ਤੇ ਰੱਖਣ ਲਈ ਕਿਹਾ ਗਿਆ ਹੈ ਜਿੱਥੋਂ ਉਸਨੇ ਚੁੱਕਿਆ ਸੀ ਤੇ ਅਜਿਹਾ ਨਾ ਕੀਤੇ ਜਾਣ 'ਤੇ ਉਸਨੂੰ ਕ੍ਰਿਮਿਨਲ ਚਾਰਜਸ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ADVERTISEMENT
NZ Punjabi News Matrimonials