Thursday, 16 September 2021
11 May 2021 World

ਆਖਿਰਕਾਰ ਭਾਰਤੀ ਡਾਕਟਰਾਂ ਤੇ ਵਿਗਿਆਨੀਆਂ ਨੇ ਵੀ ਕਿਹਾ ਗਾਂ ਦਾ ਗੋਬਰ ਮਲਣ ਨਾਲ ਨਹੀ ਜਾਏਗਾ ਕੋਰੋਨਾ, ਅਜਿਹਾ ਨਾ ਕੀਤੇ ਜਾਣ ਦੀ ਦਿੱਤੀ ਚੇਤਾਵਨੀ

ਆਖਿਰਕਾਰ ਭਾਰਤੀ ਡਾਕਟਰਾਂ ਤੇ ਵਿਗਿਆਨੀਆਂ ਨੇ ਵੀ ਕਿਹਾ ਗਾਂ ਦਾ ਗੋਬਰ ਮਲਣ ਨਾਲ ਨਹੀ ਜਾਏਗਾ ਕੋਰੋਨਾ, ਅਜਿਹਾ ਨਾ ਕੀਤੇ ਜਾਣ ਦੀ ਦਿੱਤੀ ਚੇਤਾਵਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗਾਂ ਦਾ ਹਿੰਦੂ ਧਰਮ ਵਿੱਚ ਬਹੁਤ ਅਹਿਮ ਸਥਾਨ ਹੈ, ਇਸ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਗਿਆ ਹੈ ਤੇ ਇਸ ਦੇ ਦੁੱਧ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆਂ ਜਾਂਦਾ ਹੈ, ਪਰ ਕੋਰੋਨਾ ਦੇ ਸਮੇਂ ਵਿੱਚ ਭਾਰਤ ਦੇ ਕਈ ਇਲਾਕੇ ਜਿਵੇਂ ਕਿ ਗੁਜਰਾਤ ਆਦਿ ਵਿੱਚ ਕੋਰੋਨਾ ਮੁਕਤ ਹੋਣ ਲਈ ਲੋਕਾਂ ਵਲੋਂ ਗਾਂ ਦੇ ਗੋਬਰ ਨੂੰ ਸ਼ਰੀਰ 'ਤੇ ਮਲਣ ਅਤੇ ਉਸਤੋਂ ਬਾਅਦ ਦੁੱਧ ਨਾਲ ਨਹਾਉਣ ਦਾ ਰਿਵਾਜ ਸ਼ੁਰੂ ਹੋਇਆ ਹੈ, ਇਸ 'ਤੇ ਭਾਰਤੀ ਡਾਕਟਰਾਂ ਤੇ ਵਿਗਿਆਨੀਆਂ ਨੇ ਸਾਫ ਕਰ ਦਿੱਤਾ ਹੈ ਕਿ ਅਜਿਹਾ ਕਰਨ ਨਾਲ ਕੁਝ ਫਾਇਦੇਮੰਦ ਨਹੀਂ ਬਲਕਿ ਨੁਕਸਾਨ ਦਾਇਕ ਜਰੂਰ ਹੋ ਸਕਦਾ ਹੈ, ਕਿਉਂਕਿ ਇਸਦੇ ਵਿਗਿਆਨਿਕ ਪ੍ਰਮਾਣ ਨਹੀਂ ਮਿਲੇ ਹਨ ਕਿ ਗਾਂ ਦੇ ਗੋਬਰ ਨੂੰ ਸ਼ਰੀਰ 'ਤੇ ਮਲਣ ਨਾਲ ਕੋਰੋਨਾ ਤੋਂ ਮੁਕਤੀ ਮਿਲੇਗੀ, ਬਲਕਿ ਇਸ ਨਾਲ ਹੋਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।
ਡਾਕਟਰਾਂ ਤੇ ਵਿਗਿਆਨੀਆਂ ਵਲੋਂ ਅਜਿਹਾ ਨਾ ਕੀਤੇ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ADVERTISEMENT
NZ Punjabi News Matrimonials