Thursday, 16 September 2021
13 May 2021 World

ਕੋਰੋਨਾ ਦਾ ਟੀਕਾ ਲਗਵਾਉਣ ਵਾਲਿਆਂ ਨੂੰ $1 ਮਿਲੀਅਨ ਦੀ ਲਾਟਰੀ ਜਿੱਤਣ ਦਾ ਮੌਕਾ

ਕੋਰੋਨਾ ਦਾ ਟੀਕਾ ਲਗਵਾਉਣ ਵਾਲਿਆਂ ਨੂੰ $1 ਮਿਲੀਅਨ ਦੀ ਲਾਟਰੀ ਜਿੱਤਣ ਦਾ ਮੌਕਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਓਹਾਇਓ ਵਿੱਚ ਸਰਕਾਰ ਵਲੋਂ ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ $1 ਮਿਲੀਅਨ ਦੀ ਲਾਟਰੀ ਜਿੱਤਣ ਦਾ ਮੌਕਾ ਦਿੱਤਾ ਗਿਆ ਹੈ, ਇਹ ਇੱਕ-ਇੱਕ ਮਿਲੀਅਨ ਡਾਲਰਾਂ ਦਾ ਇਨਾਮ ਪੰਜ ਜੈਤੂਆਂ ਨੂੰ ਦਿੱਤਾ ਜਾਏਗਾ।
ਇਸ ਲਾਟਰੀ ਸਬੰਧੀ ਉੱਥੋਂ ਦੀ ਸਰਕਾਰ ਨੇ 12 ਮਈ ਨੂੰ ਜਾਣਕਾਰੀ ਦਿੱਤੀ ਹੈ। ਓਹਾਇਓ ਸਰਕਾਰ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਲਾਟਰੀ ਦੇ ਲਈ ਓਹਾਇਓ ਦਾ ਵਸਨੀਕ ਹੋਣਾ ਲਾਜਮੀ ਹੈ ਤੇ ਨਾਲ ਹੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।

ADVERTISEMENT
NZ Punjabi News Matrimonials