Thursday, 16 September 2021
17 May 2021 World

ਮੈਂ ਅਮਿਤਾਭ ਬੱਚਨ ਨੂੰ ਕਿਸੇ ਮਾਲੀ ਸਹਾਇਤਾ ਲਈ ਨਹੀਂ ਕਿਹਾ, ਉਸਦੀ ਤਾਰੀਫ ਕਰਨਾ ਮੇਰੀ ਇੱਕ ਗਲਤੀ - ਮਨਜਿੰਦਰ ਸਿਰਸਾ

ਮੈਂ ਅਮਿਤਾਭ ਬੱਚਨ ਨੂੰ ਕਿਸੇ ਮਾਲੀ ਸਹਾਇਤਾ ਲਈ ਨਹੀਂ ਕਿਹਾ, ਉਸਦੀ ਤਾਰੀਫ ਕਰਨਾ ਮੇਰੀ ਇੱਕ ਗਲਤੀ - ਮਨਜਿੰਦਰ ਸਿਰਸਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਿਤਾਭ ਬੱਚਨ ਦੀ ਤਾਰੀਫ ਕਰ ਸੁਰਖੀਆਂ ਵਿੱਚ ਆਏ ਤੇ ਸਿੱਖਾਂ ਦੀ ਅਲੋਚਨਾ ਦਾ ਕੇਂਦਰ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਆਪਣਾ ਪੱਖ ਰੱਖਦਿਆਂ ਸਾਫ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਅਮਿਤਾਭ ਬੱਚਨ ਨੂੰ ਕਦੇ ਵੀ ਮਾਲੀ ਮੱਦਦ ਲਈ ਨਹੀਂ ਕਿਹਾ ਗਿਆ ਸੀ ਤੇ ਇਸ ਮੱਦਦ ਲਈ ਉਨ੍ਹਾਂ ਵਲੋਂ ਅਮਿਤਾਭ ਬੱਚਨ ਦੀ ਕੀਤੀ ਤਾਰੀਫ ਇੱਕ ਗਲਤੀ ਸੀ, ਜਿਸ ਲਈ ਉਹ ਸਿੱਖਾਂ ਤੋਂ ਮੁਆਫੀ ਮੰਗਦੇ ਹਨ।
ਸਿਰਸਾ ਅਨੁਸਾਰ 3 ਮਈ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ 2 ਕਰੋੜ ਰੁਪਏ ਦੀ ਮੱਦਦ ਭੇਜੀ ਗਈ ਸੀ, ਇਨਕਮ ਟੈਕਸ ਵਿਭਾਗ ਤੋਂ ਸਿਰਸਾ ਨੂੰ ਪਤਾ ਲੱਗਾ ਕਿ ਇਹ ਅਮਿਤਾਭ ਬੱਚਨ ਵਲੋਂ ਹੈ, 9 ਮਈ ਨੂੰ ਕਮੇਟੀ ਵਲੋਂ ਅਮਿਤਾਭ ਬੱਚਨ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਇਹ ਮੱਦਦ ਅਮਿਤਾਭ ਬੱਚਨ ਨੇ ਹੀ ਕੀਤੀ ਹੈ ਤੇ ਦਿੱਲੀ ਵਿੱਚ ਕੋਰੋਨਾ ਮੌਕੇ ਕੀਤੀ ਜਾ ਰਹੀ ਮੱਦਦ ਲਈ ਅਮਿਤਾਭ ਬੱਚਨ ਨੇ ਸਿੱਖ ਭਾਈਚਾਰੇ ਦੀ ਹੌਂਸਲਾਵਧਾਈ ਵੀ ਕੀਤੀ।
ਇਸ ਤੋਂ ਬਾਅਦ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਦੀ ਇਸ ਮੱਦਦ ਲਈ ਕਾਫੀ ਪ੍ਰਸ਼ੰਸਾ ਕੀਤੀ, ਜਿਸ ਤੋਂ ਬਾਅਦ ਮਾਮਲਾ ਭਖਿਆ ਤੇ ਹੁਣ ਸਿਰਸਾ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ 1984 ਦੇ ਅਮਿਤਾਭ ਬੱਚਨ ਵਿਰੁੱਧ ਦਾਇਰ ਸਿੱਖ ਨਸਲਕੁਸ਼ੀ ਦੇ ਦੋਸ਼ਾਂ ਬਾਰੇ ਜਾਣਕਾਰੀ ਨਹੀਂ ਸੀ ਤੇ ਉਹ ਇਸ ਸਬੰਧੀ ਸਮੂਹ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਹਨ।

ADVERTISEMENT
NZ Punjabi News Matrimonials