Thursday, 16 September 2021
19 May 2021 World

ਕੈਨੇਡਾ ਦੇ ਅਰਜੁਨ ਭੁੱਲਰ ਨੇ ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ, ਜਿੱਤੀ ਐਮ ਐਮ ਏ ਦੀ ਵਰਲਡ ਹੈਵੀਵੇਟ ਪ੍ਰਤੀਯੋਗਿਤਾ

ਕੈਨੇਡਾ ਦੇ ਅਰਜੁਨ ਭੁੱਲਰ ਨੇ ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ, ਜਿੱਤੀ ਐਮ ਐਮ ਏ ਦੀ ਵਰਲਡ ਹੈਵੀਵੇਟ ਪ੍ਰਤੀਯੋਗਿਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਰਿਚਮੰਡ ਸ਼ਹਿਰ ਦੇ ਰਹਿਣ ਵਾਲੇ ਅਰਜੁਨ ਸਿੰਘ ਭੁੱਲਰ ਦਾ ਨਾਮ ਅੱਜ ਹਰ ਇੱਕ ਦੇ ਬੁੱਲਾਂ 'ਤੇ ਹੈ।
ਦਰਅਸਲ ਉਸਨੇ ਇਸ ਸਾਲ ਦੀ ਮਿਕਸਡ ਮਾਰਸ਼ਲ ਆਰਟਸ (ਐਮਐਮਏ) ਦੀ ਵਰਲਡ ਹੈਵੀਵੇਟ ਪ੍ਰਤੀਯੋਗਿਤਾ 'ਤੇ ਕਬਜਾ ਕਰ ਲਿਆ ਹੈ ਤੇ ਅਜਿਹਾ ਕਰਨ ਵਾਲਾ ਉਹ ਪਹਿਲਾ ਪੰਜਾਬੀ ਮੂਲ ਦਾ ਕੈਨੇਡਾ ਵਾਸੀ ਹੈ, ਉਸਨੇ ਫਾਈਨਲ ਮੁਕਾਬਲੇ ਵਿੱਚ ਬ੍ਰੈਨਡਨ ਵੇਰਾ ਨੂੰ ਹਰਾਇਆ, ਜਿਸ ਨੇ ਇਸ ਬੀਤੇ ਸਾਢੇ 5 ਸਾਲਾਂ ਤੋਂ ਇਸ ਦਾਅਵੇਦਾਰੀ 'ਤੇ ਕਬਜਾ ਕੀਤਾ ਹੋਇਆ ਸੀ। ਅਰਜੁਨ ਸਿੰਘ ਨੇ ਵਨ ਹੈਵੀਵੇਟ ਵਰਲਡ ਟਾਈਟਲ ਆਪਣੇ ਨਾਮ ਦਰਜ ਕੀਤਾ ਹੈ। ਇਹ ਪ੍ਰਤੀਯੋਗਿਆ ਸਿੰਘਾਪੁਰ ਦੇ ਇੰਡੋਰ ਸਟੇਡੀਅਮ ਵਿੱਚ ਹੋਈ ਸੀ। ਅਰਜੁਨ ਸਿੰਘ ਨੇ ਵੇਰਾ ਨੂੰ ਪਹਿਲੇ ਹੀ ਰਾਉਂਡ ਤੋਂ ਦਬਾਅ ਹੇਠ ਰੱਖਿਆ ਤੇ ਅੰਤ ਤੱਕ ਇਸ ਮੁਕਾਬਲੇ ਵਿੱਚ ਅੱਗੇ ਬਣਿਆ ਰਿਹਾ। ਵੇਰਾ ਫਿਲੀਪੀਨ-ਅਮਰੀਕੀ ਮੂਲ ਦਾ ਹੈ।

ADVERTISEMENT
NZ Punjabi News Matrimonials