Thursday, 16 September 2021
22 May 2021 World

ਕੈਨੇਡਾ ਨੇ ਭਾਰਤ ਤੋਂ ਪੁੱਜਣ ਵਾਲੀਆਂ ਉਡਾਣਾ 'ਤੇ ਇੱਕ ਹੋਰ ਮਹੀਨੇ ਲਈ ਵਧਾਈ ਰੋਕ

ਕੈਨੇਡਾ ਨੇ ਭਾਰਤ ਤੋਂ ਪੁੱਜਣ ਵਾਲੀਆਂ ਉਡਾਣਾ 'ਤੇ ਇੱਕ ਹੋਰ ਮਹੀਨੇ ਲਈ ਵਧਾਈ ਰੋਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਸਰਕਾਰ ਨੇ ਬੀਤੇ ਇੱਕ ਮਹੀਨੇ ਤੋਂ ਆਪਣੇ ਨਾਗਰਿਕਾਂ ਦੀ ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜਰ ਭਾਰਤ ਤੋਂ ਪੁੱਜਣ ਵਾਲੀਆਂ ਉਡਾਣਾ 'ਤੇ ਰੋਕ ਲਾਈ ਹੋਈ ਸੀ। ਕਿਆਸ ਇਹ ਲਾਏ ਜਾ ਰਹੇ ਸਨ ਕਿ ਇੱਕ ਮਹੀਨੇ ਬਾਅਦ ਇਨ੍ਹਾਂ ਉਡਾਣਾ ਦਾ ਸਿਲਸਿਲਾ ਦੁਬਾਰਾ ਤੋਂ ਸ਼ੁਰੂ ਹੋ ਜਾਏਗਾ, ਪਰ ਅੱਜ ਕੈਨੇਡਾ ਦੇ ਮਨਿਸਟਰ ਆਫ ਟ੍ਰਾਂਸਪੋਰਟ ਓਮਰ ਅਲਜਬਰਾ ਨੇ ਬਿਆਨਬਾਜੀ ਜਾਰੀ ਕਰਦਿਆਂ ਇਸ ਰੋਕ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਹੈ, ਇਹ ਉਡਾਣਾ ਹੁਣ 21 ਜੂਨ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਓਮਰ ਅਲਗਬਰਾ ਨੇ ਬਿਆਨਬਾਜੀ ਰਾਂਹੀ ਇਹ ਵੀ ਦੱਸਿਆ ਕਿ ਬੀਤੇ ਮਹੀਨੇ ਤੋਂ ਕੈਨੇਡਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜਰ ਲਾਈ ਗਈ ਇਹ ਰੋਕ ਫਾਇਦੇਮੰਦ ਰਹੀ ਹੈ ਤੇ ਇਸੇ ਲਈ ਇਹ ਰੋਕ ਹੋਰ ਇੱਕ ਮਹੀਨੇ ਲਈ ਵਧਾ ਦਿੱਤੀ ਗਈ ਹੈ। ਭਾਰਤ ਦੇ ਨਾਲ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾ ਲਈ ਵੀ ਇਹ ਰੋਕ ਅਮਲ ਵਿੱਚ ਰਹੇਗੀ

ADVERTISEMENT
NZ Punjabi News Matrimonials