Thursday, 16 September 2021
26 May 2021 World

ਮੈਲਬੋਰਨ ਵਿੱਚ ਲਗਾਤਾਰ ਵੱਧ ਰਹੇ ਕਮਿਊਨਿਟੀ ਕੇਸ

- ਅਗਲੇ 24 ਘੰਟੇ ਫੈਸਲੇ ਲੈਣ ਪੱਖੋਂ ਬਹੁਤ ਅਹਿਮ - ਪ੍ਰੀਮੀਅਰ ਜੈਮਸ ਮੈਰਲੀਨੋ
ਮੈਲਬੋਰਨ ਵਿੱਚ ਲਗਾਤਾਰ ਵੱਧ ਰਹੇ ਕਮਿਊਨਿਟੀ ਕੇਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਬੀਤੇ 36 ਘੰਟਿਆਂ ਵਿੱਚ ਕਮਿਊਨਿਟੀ ਕੇਸਾਂ ਦੀ ਗਿਣਤੀ ਵੱਧ ਕੇ 15 ਪੁੱਜ ਗਈ ਹੈ, ਇਨ੍ਹਾਂ ਵਿੱਚੋਂ 5 ਕੇਸ ਬੀਤੇ ਦਿਨੀਂ ਸਵੇਰੇ ਤੇ 5 ਕੇਸਾਂ ਦੀ ਪੁਸ਼ਟੀ ਬੀਤੀ ਰਾਤ ਹੋਈ ਦੱਸੀ ਜਾ ਰਹੀ ਹੈ। ਸੂਬੇ ਦੇ ਐਕਟਿੰਗ ਪ੍ਰੀਮੀਅਰ ਜੈਮਸ ਮੈਰਲੀਨੋ ਅਨੁਸਾਰ ਇਹ ਕੇਸ ਸਾਹਮਣੇ ਆਉਣ ਤੋਂ ਬਾਅਦ ਰਿਹਾਇਸ਼ੀ ਸੈਂਕੜਿਆਂ ਦੀ ਗਿਣਤੀ ਵਿੱਚ ਕੋਰੋਨਾ ਟੈਸਟ ਕਰਵਾਉਣ ਲਈ ਪੁੱਜ ਰਹੇ ਹਨ।
ਉਨ੍ਹਾਂ ਦੱਸਿਆ ਕਿ ਹਾਲਾਤਾਂ ਦੇ ਮੱਦੇਨਜਰ ਅਹਿਮ ਫੈਸਲੇ ਲਈ ਆਉਂਦੇ 24 ਘੰਟੇ ਬਹੁਤ ਹੀ ਮੱਹਤਵਪੂਰਨ ਰਹਿਣਗੇ। ਉਨ੍ਹਾਂ ਵਿਕੋਟਰੀਆ ਦੇ ਰਿਹਾਇਸ਼ੀਆਂ ਵਲੋਂ ਨਵੇਂ ਜਾਰੀ ਨਿਯਮਾਂ ਨੂੰ ਮੰਨਣ ਲਈ, ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਇਨ੍ਹਾਂ ਕੇਸਾਂ ਨਾਲ ਸਬੰਧਤ ਐਕਸਪੋਜ਼ਰ ਸਾਈਟਸ ਨੂੰ ਲੈਕੇ ਵੀ ਬਹੁਤ ਚੌਕੰਨਾ ਹੈ ਤੇ ਇਨ੍ਹਾਂ ਥਾਵਾਂ ਦੀ ਜਾਣਕਾਰੀ ਲਈ ਨਵੇਂ ਸਾਹਮਣੇ ਆਏ ਕੇਸਾਂ ਤੋਂ ਵੀ ਪੁੱਛਗਿੱਛ ਹੋ ਰਹੀ ਹੈ।
ਦੱਸਦੀਏ ਕਿ ਨਿਊਜੀਲੈਂਡ ਨੇ ਬੀਤੀ ਰਾਤ ਤੋਂ ਹੀ ਵਿਕੋਟਰੀਆ ਲਈ 72 ਘੰਟੇ ਵਾਸਤੇ ਉਡਾਣਾ ਬੰਦ ਕਰ ਦਿੱਤੀਆਂ ਹਨ।

ADVERTISEMENT
NZ Punjabi News Matrimonials