Thursday, 16 September 2021
19 June 2021 World

ਜੀਵਨ ਸਾਥਣ ਦੀ ਮੌਤ ਦੇ ਹਫਤੇ ਬਾਅਦ ਮਹਾਨ ਐਥਲੀਟ ਮਿਲਖਾ ਸਿੰਘ ਦਾ ਵੀ ਹੋਇਆ ਦੇਹਾਂਤ

ਜੀਵਨ ਸਾਥਣ ਦੀ ਮੌਤ ਦੇ ਹਫਤੇ ਬਾਅਦ ਮਹਾਨ ਐਥਲੀਟ ਮਿਲਖਾ ਸਿੰਘ ਦਾ ਵੀ ਹੋਇਆ ਦੇਹਾਂਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਨੂੰ ਹਰਾਉਣ ਤੋਂ ਕਈ ਦਿਨਾਂ ਬਾਅਦ ਮਹਾਨ ਐਥਲੀਟ ਮਿਲਖਾ ਸਿੰਘ ਦਾ ਅੱਜ ਦੇਹਾਂਤ ਹੋਣ ਦੀ ਖਬਰ ਹੈ, ਉਹ ਬੀਤੇ ਕਈ ਦਿਨਾਂ ਤੋਂ ਪੀ ਜੀ ਆਈ ਵਿੱਚ ਇਲਾਜ ਅਧੀਨ ਸਨ ਤੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਣ ਤੋਂ ਬਾਅਦ ਕੋਵਿਡ ਆਈਸੀਯੂ ਤੋਂ ਬਾਹਰ ਆਏ ਸਨ। ਉਨ੍ਹਾਂ ਦੀ ਉਮਰ 90 ਸਾਲ ਸੀ।

ਬੀਤੇ ਐਤਵਾਰ ਉਨ੍ਹਾਂ ਦੀ 85 ਸਾਲਾ ਧਰਮ ਪਤਨੀ ਨਿਰਮਲ ਕੌਰ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ।
ਮਿਲਖਾ ਸਿੰਘ ਚਾਰ ਵਾਰ ਏਸ਼ੀਅਨ ਗੋਲਡ ਮੈਡਲੀਸਟ ਰਹਿ ਚੁੱਕੇ ਸਨ। ਉਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਿਆ ਸੀ। ਉਨ੍ਹਾਂ ਦੇ ਸਪੁੱਤਰ ਜੀਵ ਮਿਲਖਾ ਸਿੰਘ ਗੋਲਫ ਦੇ ਮਸ਼ਹੂਰ ਖਿਡਾਰੀ ਹਨ।
ਮਿਲਖਾ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ 1956, 1960 ਤੇ 1964 ਦੀਆਂ ਓਲਪਿੰਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਸੀ। ਉਨ੍ਹਾਂ ਦੀ ਜਿੰਦਗੀ 'ਤੇ ਬਾਲੀਵੱੁਡ ਵਿੱਚ ਇੱਕ ਫਿਲਮ ਵੀ ਬਣਾਈ ਜਾ ਚੁੱਕੀ ਹੈ।

ADVERTISEMENT
NZ Punjabi News Matrimonials