ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਛੱਤੀਸਗੜ੍ਹ ਜਿਲ੍ਹਾ ਕੋਰਬਾ, ਪਿੰਡ ਧੁਰੇਨਾ ਦੀ ਹੈ, ਜਿੱਥੇ ਇੱਕ ਵਿਅਕਤੀ ਵਲੋਂ ਆਪਣੇ ਵਾੜੇ ਵਿੱਚੋਂ 800 ਕਿਲੋ ਗਾਂ ਦਾ ਗੋਬਰ ਚੋਰੀ ਕੀਤੇ ਜਾਣ ਦੀ ਰਿਪੋਰਟ ਦਰਜ ਕਰਵਾਈ ਗਈ ਹੈ।
ਪੁਲਿਸ ਨੇ ਰਿਪੋਰਟ ਦਰਜ ਕਰ ਲਈ ਹੈ ਤੇ ਪੁਲਿਸ ਅਨੁਸਾਰ ਇਹ ਘਟਨਾ 8 ਜੂਨ ਤੇ 9 ਜੂਨ ਦੇ ਵਿਚਾਲੇ ਦੀ ਹੈ ਤੇ ਰਿਪੋਰਟ 15 ਜੂਨ ਨੂੰ ਦਰਜ ਕਰਵਾਈ ਗਈ ਹੈ।
ਦਰਅਸਲ ਛੱਤੀਸਗੜ੍ਹ ਸਰਕਾਰ ਨੇ ਸੂਬੇ ਵਿੱਚ ਗੋਬਰ ਤੋਂ ਖਾਦ ਬਨਾਉਣ ਦੀ ਨਵੀਂ ਯੋਜਨਾ ਤਹਿਤ ਗੋਬਰ ਖ੍ਰੀਦੇ ਜਾਣ ਦੀ ਗੱਲ ਆਖੀ ਸੀ ਤੇ ਇਹ ਵਾਪਰੀ ਚੋਰੀ ਦੀ ਘਟਨਾ ਸ਼ਾਇਦ ਗੋਬਰ ਦੇ ਵਧੇ ਮੁੱਲ ਦਾ ਹੀ ਨਤੀਜਾ ਹੈ।