Thursday, 16 September 2021
22 June 2021 World

ਲੈਂਬੋਰਗਿਨੀ ਵਾਲਿਆਂ ਨੇ ਆਪਣੀ ਪਹਿਲੀ ਸੁਪਰ ਸਪੋਰਟ ਯੂਟੀਲਟੀ ਵਹੀਕਲ ‘ਉਰੂ’ ਦੀ ਪ੍ਰਮੋਸ਼ਨ ਲਈ ਲਈ ਵਰਤਿਆ ਇੱਕ ਨਿਹੰਗ ਸਿੰਘ

ਲੈਂਬੋਰਗਿਨੀ ਵਾਲਿਆਂ ਨੇ ਆਪਣੀ ਪਹਿਲੀ ਸੁਪਰ ਸਪੋਰਟ ਯੂਟੀਲਟੀ ਵਹੀਕਲ ‘ਉਰੂ’ ਦੀ ਪ੍ਰਮੋਸ਼ਨ ਲਈ ਲਈ ਵਰਤਿਆ ਇੱਕ ਨਿਹੰਗ ਸਿੰਘ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੈਂਬੋਰਗਿਨੀ ਦਿੱਲੀ ਵਾਲਿਆਂ ਨੇ ਆਪਣੇ ਆਫੀਸ਼ਲ ਇਨਸਟਾਗ੍ਰਾਮ ਪੋਸਟ 'ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਵਲੋਂ ਆਪਣੀ ਪਹਿਲੀ ਸੂਪਰ ਸਪੋਰਟਸ ਯੂਟੀਲਟੀ ਗੱਡੀ 'ਉਰੂ' ਦੀ ਪ੍ਰਮੋਸ਼ਨ ਲਈ ਨਿਹੰਗ ਸਿੰਘ ਨੂੰ ਲਿਆ ਗਿਆ ਹੈ

ਸ਼ਬਦਾਵਲੀ ਵਿੱਚ ਤਸਵੀਰ ਬਾਰੇ ਲਿਖਿਆ ਗਿਆ ਹੈ ਕਿ ਦੋ ਵੱਖਰੀਆਂ ਥਾਵਾਂ 'ਤੇ ਸੁਰੱਖਿਆ ਤੇ ਤਾਕਤ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ, ਇੱਕ ਵਿਸ਼ਵਾਸ਼ ਦਾ ਘਰ ਹੈ (ਪਿੱਛੇ ਗੁਰਦੁਆਰਾ ਸਾਹਿਬ ਦੀ ਤਸਵੀਰ) ਤੇ ਦੂਜਾ ਲੈਂਬੋਰਗਿਨੀ।
ਫਿਰ ਲਿਖਿਆ ਗਿਆ ਹੈ ਕਿ ਲੈਂਬੋਰਗਿਨੀ ਨਾਲ ਇੱਕ ਸਿੱਖ ਦੀ ਨੁਮਾਇੰਦਗੀ ਦਰਸਾਉਂਦੀ ਹੈ ਕਿ ਇਹ ਗੱਡੀ ਕਿੰਨੇ ਭਰੋਸੇਯੋਗ ਹੈ।
ਇਸ ਪੋਸਟ ਲਈ ਇੱਕ ਪ੍ਰਤੀਯੋਗਿਤਾ ਵੀ ਉਲੀਕੀ ਗਈ ਹੈ, ਜਿਸ ਵਿੱਚ ਇਸ ਨੂੰ ਲਾਈਕ ਕਰਨ ਦੇ ਨਾਲ ਕੁਮੈਂਟ ਕਰਨ ਬਾਰੇ ਵੀ ਕਿਹਾ ਗਿਆ ਹੈ ਤੇ ਜਿੱਤਣ ਵਾਲੇ ਨੂੰ ਇਨਾਮ ਦੇਣ ਦੀ ਗੱਲ ਵੀ ਕਹੀ ਗਈ ਹੈ।

ADVERTISEMENT
NZ Punjabi News Matrimonials