Thursday, 16 September 2021
05 July 2021 World

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸਿੱਖਾਂ ਦੀ ਸ਼ਲਾਘਾ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸਿੱਖਾਂ ਦੀ ਸ਼ਲਾਘਾ - NZ Punjabi News

ਸਿੰਗਾਪੁਰ - ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਾਇਨ ਲੌਂਗ ਨੇ ਕਰੋਨਾ ਮਹਾਮਾਰੀ ਦੌਰਾਨ ਸਥਾਨਕ ਸਿੱਖਾਂ ਵਲੋਂ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਾਂ ਨੇ ਬਿਨਾਂ ਕਿਸੇ ਵਿਤਕਰੇ ਦੇ ਹਰ ਧਰਮ ਦੇ ਲੋਕਾਂ ਦੀ ਸਹਾਇਤਾ ਕੀਤੀ। ਉਹ ਸਿਲਟ ਰੋਡ ਸਿੱਖ ਟੈਂਪਲ ਦਾ ਉਦਘਾਟਨ ਕਰਨ ਲਈ ਚਿੱਟੀ ਪੱਗ ਬੰਨ੍ਹ ਕੇ ਆਏ ਤੇ ਆਉਂਦੇ ਹੀ ਸਤਿ ਸ੍ਰੀ ਅਕਾਲ ਕਹਿੰਦਿਆਂ ਫਤਿਹ ਬੁਲਾਈ। ਉਹਨਾਂ ਅਨੁਸਾਰ ਉਹਨਾਂ ਨੂੰ ਸਿੱਖ ਧਰਮ ਦੇ ਦਸਵੰਦ ਅਤੇ ਗੁਰੂ ਕਿ ਲੰਗਰ ਦੇ ਸੰਕਲਪ ਨੇ ਬਹੁਤ ਪ੍ਰਭਾਵਿਤ ਕੀਤਾ ਹੈ | ਉਹ ਵਿਸਥਾਰ ਵਿਚ ਗੁਰੂ ਨਾਨਕ ਦੇਵ ਜੀ ਨੂੰ ਪੜਨ ਦੇ ਇੱਛੁਕ ਵੀ ਹਨ | ਜਿਸ ਲਈ ਉਹਨਾਂ ਚੰਗੀਆਂ ਕਿਤਾਬਾਂ ਦੀ ਵੀ ਡਿਮਾਂਡ ਕੀਤੀ |

ADVERTISEMENT
NZ Punjabi News Matrimonials