Thursday, 16 September 2021
08 July 2021 World

ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਓਲੰਪਿਕ ਵਾਲੇ ਸ਼ਹਿਰ ਟੋਕੀਓ ਵਿੱਚ 22 ਅਗਸਤ ਤੱਕ ਐਲਾਨੀ ਗਈ ਸਟੇਟ ਆਫ ਐਮਰਜੈਂਸੀ

ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਓਲੰਪਿਕ ਵਾਲੇ ਸ਼ਹਿਰ ਟੋਕੀਓ ਵਿੱਚ 22 ਅਗਸਤ ਤੱਕ ਐਲਾਨੀ ਗਈ ਸਟੇਟ ਆਫ ਐਮਰਜੈਂਸੀ - NZ Punjabi News

ਆਕਲ਼ੈਂਡ (ਹਰਪ੍ਰੀਤ ਸਿੰਘ) - ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਡੇ ਸੂਗਾ ਨੇ ਟੋਕੀਓ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਕਰਕੇ 22 ਅਗਸਤ ਤੱਕ ਸ਼ਹਿਰ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ।
ਦੱਸਦੀਏ ਕਿ ਟੋਕੀਓ ਵਿੱਚ ਓਲੰਪਿਕ ਖੇਡਾਂ ਦਾ ਓਪਨਿੰਗ ਸਮਾਰੋਹ 23 ਜੁਲਾਈ ਨੂੰ ਹੋਣ ਜਾ ਰਿਹਾ ਹੈ ਅਤੇ 8 ਅਗਸਤ ਤੱਕ ਇਹ ਖੇਡਾਂ ਜਾਰੀ ਰਹਿਣਗੀਆਂ, ਪੈਰਾ-ਓਲੰਪਿਕ ਖੇਡਾਂ 24 ਅਗਸਤ ਤੋਂ 5 ਸਤੰਬਰ ਤੱਕ ਜਾਰੀ ਰਹਿਣਗੀਆਂ।
ਓਲੰਪਿਕ ਖੇਡਾਂ ਦਾ ਜਾਪਾਨ ਵਿੱਚ ਸ਼ੁਰੂ ਤੋਂ ਹੀ ਵਿਰੋਧ ਹੁੰਦਾ ਆ ਰਿਹਾ ਹੈ।
ਇਹ ਸਟੇਟ ਆਫ ਐਮਰਜੈਂਸੀ ਜਾਪਾਨ ਦੇ ਪ੍ਰਧਾਨ ਮੰਤਰੀ ਅਤੇ ਓਲੰਪਿਕ ਖੇਡਾਂ ਦੇ ਪ੍ਰੈਜੀਡੈਂਟ ਥੋਮਸ ਬੈਸ਼ ਦੇ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਐਲਾਨੀ ਗਈ ਹੈ।

ADVERTISEMENT
NZ Punjabi News Matrimonials