Thursday, 16 September 2021
09 July 2021 World

ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਗਹਿਰੀ ਸਾਜਿਸ਼ ਤਹਿਤ ਪੰਜਾਬ ਸਰਕਾਰ ਦੇ ਨੱਕ ਹੇਠ ਵਾਤਾਵਰਣ ਖਰਾਬ ਕੀਤਾ ਜਾ ਰਿਹਾ -ਕਰਨੈਲ ਸਿੰਘ ਪੀਰਮੁਹੰਮਦ

ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਗਹਿਰੀ ਸਾਜਿਸ਼ ਤਹਿਤ ਪੰਜਾਬ ਸਰਕਾਰ ਦੇ ਨੱਕ ਹੇਠ ਵਾਤਾਵਰਣ ਖਰਾਬ ਕੀਤਾ ਜਾ ਰਿਹਾ -ਕਰਨੈਲ ਸਿੰਘ ਪੀਰਮੁਹੰਮਦ - NZ Punjabi News

ਅਮ੍ਰਿੰਤਸਰ - ਸ੍ਰੌਮਣੀ ਅਕਾਲੀ ਦਲ (ਸੰਯੁਕਤ) ਵੱਲੋ ਪੰਜਾਬ ਸਰਕਾਰ ਨੂੰ ਤਾੜਨਾ ਹੈ ਕਿ ਨਾਭਾ ਤੋ ਭਵਾਨੀਗੜ੍ਹ ਰੋਡ ਨੇੜੇ ਟੋਲ ਪਲਾਜ਼ਾ ਮਠਾੜੂ ਕੈਮੀਕਲ ਫੈਕਰਟੀ ਦਾ ਕੈਮੀਕਲ ਧਰਤੀ ਹੇਠਾਂ ਬੋਰ ਕਰਕੇ ਪਾਇਆ ਜਾ ਰਿਹਾ ਹੈ ਪਾਣੀ ਪੀਣ ਵਾਲਾ ਐਨਾ ਖਰਾਬ ਹੋ ਗਿਆ ਹੈ ਕਿ ਆਉਣ ਵਾਲੀ ਨਸਲ ਹੀ ਖਤਮ ਹੋ ਜਾਣੀ ਹੈ ਪੰਜਾਬ ਸਰਕਾਰ ਪਾਣੀ ਵੱਲ ਗੰਭੀਰਤਾਪੂਰਵਕ ਧਿਆਨ ਦੇਵੇ ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਅੰਦਰ ਵਾਤਾਵਰਣ ਦੀ ਸੰਭਾਲ ਰੱਖਣ ਲਈ ਸ੍ਰੌਮਣੀ ਯੂਥ ਅਕਾਲੀ ਦਲ ਨੇ ਰੁੱਖ ਲਗਾਓ ਵਾਤਾਵਰਣ ਬਚਾਉ ਮੁਹਿੰਮ ਚਲਾਈ ਹੋਈ ਹੈ ਜਿਸ ਨੂੰ ਪੰਜਾਬ ਅੰਦਰ ਘਰ ਘਰ ਲਿਜਾਇਆ ਜਾ ਰਿਹਾ ਹੈ । ਉਹਨਾ ਕੇਦਰ ਅਤੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਇੱਕ ਗਿਣੀ ਮਿਣੀ ਸਾਜਿਸ਼ ਤਹਿਤ ਪੰਜਾਬ ਨੂੰ ਬਰਬਾਦ ਕਰਨ ਲਈ ਜੁਆਨੀ ਕਿਸਾਨੀ ਵਪਾਰ ਅਤੇ ਵਿਦਿਅਕ ਢਾਂਚੇ ਨੂੰ ਤਬਾਹ ਕੀਤਾ ਜਾ ਰਿਹਾ ਹੈ । ਪੰਜਾਬ ਦੀ ਕਨੂੰਨ ਅਵਸਥਾ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਹਰ ਦਿਨ ਗੈਂਗਵਾਰ ਨਿੱਜੀ ਦੁਸ਼ਮਣੀਆ ਅਤੇ ਸਿਆਸੀ ਸਰਪ੍ਰਸਤੀ ਹੇਠ ਖੂਨੀ ਘਟਨਾਕ੍ਰਮ ਵਾਪਰ ਰਹੇ ਹਨ । ਨਸ਼ਿਆ ਦੇ ਸੋਦਾਗਰ ਅਤੇ ਰੇਤ ਮਾਫੀਆ ਬਿਨਾ ਕਿਸੇ ਖੋਫ ਦੇ ਸਰੇਆਮ ਆਪਣੀਆ ਮਨਮਾਨੀਆ ਕਰ ਰਿਹਾ ਹੈ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਰੀ ਜਨਤਾ ਨੂੰ ਇਕਜੁੱਟ ਹੋਣ ਦੀ ਬੇਹੱਦ ਲੋੜ ਹੈ ।

ADVERTISEMENT
NZ Punjabi News Matrimonials